ਲੋਕੇਸ਼ ਰਾਹੁਲ ਬਣਿਆ ਪੀ. ਵੀ. ਐੱਲ. ਫ੍ਰੈਂਚਾਈਜ਼ੀ ਗੋਆ ਗਾਰਡੀਅਨਜ਼ ਦਾ ਸਾਂਝਾ ਮਾਲਕ
Tuesday, Sep 23, 2025 - 02:51 PM (IST)

ਪਣਜੀ– ਭਾਰਤੀ ਕ੍ਰਿਕਟਰ ਲੋਕੇਸ਼ ਰਾਹੁਲ ਪ੍ਰਾਈਮ ਵਾਲੀਬਾਲ ਲੀਗ (ਪੀ. ਵੀ. ਐੱਲ.) ਦੇ ਚੌਥੇ ਸੈਸ਼ਨ ਤੋਂ ਪਹਿਲਾਂ ਗੋਆ ਗਾਰਡੀਅਨਜ਼ ਫ੍ਰੈਂਚਾਈਜ਼ੀ ਦਾ ਸਾਂਝਾ ਮਾਲਕ ਬਣ ਗਿਆ ਹੈ। ਇਹ ਸੈਸ਼ਨ 2 ਤੋਂ 26 ਅਕਤੂਬਰ ਤੱਕ ਹੈਦਰਾਬਾਦ ਵਿਚ ਖੇਡਿਆ ਜਾਵੇਗਾ। ਰਾਹੁਲ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਉਹ ਵਾਲੀਬਾਲ ਨੂੰ ਉਸ ਤਰ੍ਹਾਂ ਦੀ ਪ੍ਰਸਿੱਧ ਦਿਵਾਉਣਾ ਚਾਹੁੰਦਾ ਹੈ, ਜਿਸ ਲਈ ਉਹ ਹੱਕਦਾਰ ਹੈ।
ਉਸ ਨੇ ਕਿਹਾ, ‘‘ਪੀ. ਵੀ. ਐੱਲ. ਭਾਰਤ ਵਿਚ ਵਾਲੀਬਾਲ ਲਈ ਇਕ ਮਹੱਤਵਪੂਰਨ ਮੋੜ ਹੈ ਤੇ ਇਸਦਾ ਮੁੱਖ ਟੀਚਾ ਇਸ ਖੇਡ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।’’
ਗੋਆ ਗਾਰਡੀਅਨਜ਼ ਦੇ ਮੁੱਖ ਮਾਲਕ ਰਾਜੂ ਚੇਕੁਰੀ ਨੇ ਰਾਹੁਲ ਦੇ ਇਸ ਕਦਮ ਦਾ ਸਵਾਗਤ ਕੀਤਾ। ਉਸ ਨੇ ਕਿਹਾ ਕਿ ਵਾਲੀਬਾਲ ਦੇ ਪ੍ਰਤੀ ਰਾਹੁਲ ਦਾ ਜਨੂੰਨ ਤੇ ਇਸਦੀ ਸਮਰੱਥਾ ਵਿਚ ਉਸਦਾ ਭਰੋਸਾ ਇਕ ਅਜਿਹੀ ਫ੍ਰੈਂਚਾਈਜ਼ੀ ਬਣਾਉਣ ਵਿਚ ਮਦਦ ਕਰੇਗਾ ਜਿਹੜੀ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰੇਗੀ ਤੇ ਖਿਡਾਰੀਆਂ ਨੂੰ ਸ਼ਕਤੀਸ਼ਾਲੀ ਬਣਾਏਗੀ। ਗੋਆ ਗਾਰਡੀਅਨਜ਼ ਇਸ ਸੈਸ਼ਨ ਵਿਚ ਡੈਬਿਊ ਕਰ ਰਿਹਾ ਹੈ। ਇਹ ਟੀਮ ਹੋਰਨਾਂ ਚੋਟੀ ਦੀਆਂ ਫ੍ਰੈਂਚਾਈਜ਼ੀਆਂ ਦੇ ਨਾਲ ਮੁਕਾਬਲੇਬਾਜ਼ੀ ਕਰੇਗੀ।