ਲੋਕੇਸ਼ ਰਾਹੁਲ ਨੇ ਆਥੀਆ ਨੂੰ ਆਨਲਾਈਨ ਲੁੱਡੋ ਗੇਮ ਵਿਚ ਹਰਾਇਆ, ਤਸਵੀਰ ਕੀਤੀ ਸ਼ੇਅਰ

Sunday, Apr 26, 2020 - 05:54 PM (IST)

ਲੋਕੇਸ਼ ਰਾਹੁਲ ਨੇ ਆਥੀਆ ਨੂੰ ਆਨਲਾਈਨ ਲੁੱਡੋ ਗੇਮ ਵਿਚ ਹਰਾਇਆ, ਤਸਵੀਰ ਕੀਤੀ ਸ਼ੇਅਰ

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਲੋਕੇਸ਼ ਰਾਹੁਲ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਅਫਵਾਹਾਂ ਉਡ ਰਹੀਆਂ ਹਨ। ਅਜਿਹਾ ਵੀ ਕਿਹਾ ਗਿਆ ਕਿ ਆਥੀਆ ਨੇ ਰਾਹੁਲ ਨੂੰ ਬਰਥਡੇ 'ਤੇ 'ਮਾਯੇ ਪਰਸਨ' ਲਿਖ ਕੇ ਪਿਆਰ ਦਾ ਇਜ਼ਹਾਰ ਕੀਤਾ ਪਰ ਇਸ ਬਾਰੇ ਵਿਚ ਦੋਵਾਂ ਨੇ ਖੁਲ੍ਹ ਕੇ ਕੁਝ ਨਹੀਂ ਕਿਹਾ ਹੈ। ਹੁਣ ਰਾਹੁਲ ਨੇ ਆਨਲਾਈਨ ਲੁੱਡੋ ਵਿਚ ਆਥੀਆ ਨੂੰ ਹਰਾਇਆ ਅਤੇ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ। 28 ਸਾਲਾ ਰਾਹੁਲ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸ਼ੇਅਰ ਕੀਤੀ। ਇਸ ਸਟੋਰੀ ਵਿਚ ਉਸ ਲੂਡੋ ਖੇਡ ਦਾ ਰਿਜ਼ਲਟ ਨਜ਼ਰ ਆ ਰਿਹਾ ਹੈ, ਜਿਸ ਵਿਚ ਉਹ ਫਰਸਟ ਆਏ ਅਤੇ ਦੂਜੇ ਨੰਬਰ 'ਤੇ ਆਥੀਆ ਰਹੀ। ਉਹ ਦੋਵੇਂ ਇਕੱਠੇ ਗੇਮ ਖੇਡ ਰਹੇ ਸੀ। 

PunjabKesari

ਕਰੀਅਰ ਵਿਚ ਹੁਣ ਤਕ 36 ਟੈਸਟ, 32 ਵਨ ਡੇ ਅਤੇ 42 ਟੀ-20 ਮੈਚ ਖੇਡ ਚੁੱਕੇ ਰਾਹੁਲ ਤੋਂ ਇਲਾਵਾ ਅਦਾਕਾਰਾ ਆਥੀਆ, ਰਿਤਿਕ ਭਸੀਨ ਅਤੇ ਅਕਾਂਕਸ਼ਾ ਰੰਜਨ ਕਪੂਰ ਵੀ ਸ਼ਾਮਲ ਸੀ। ਰਾਹੁਲ ਨੇ ਇਸ ਗੇਮ ਨੂੰ ਜਿੱਤਣ ਤੋਂ ਬਾਅਦ ਤਸਵੀਰ ਸ਼ੇਅਰ ਕਰਦਿਆਂ ਸਾਰਿਆਂ ਨੂੰ ਟੈਗ ਕੀਤਾ। ਰਾਹੁਲ ਵੀ ਲਾਕਡਾਊਨ ਦੌਰਾਨ ਘਰ ਵਿਚ ਹੀ ਸਮਾਂ ਬਿਤਾ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਬਾਸਕਟਬਾਲ ਖੇਡਣ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਉਹ ਅਕਸਰ ਫੈਂਸ ਦੇ ਲਈ ਤਸਵੀਰਾਂ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
 


author

Ranjit

Content Editor

Related News