ਟੀਮ ਨੂੰ ਝਟਕਾ, ਚੈਂਪੀਅਨ ਟਰਾਫੀ 'ਚੋਂ ਬਾਹਰ ਹੋ ਸਕਦੈ ਤੇਜ਼ ਗੇਂਦਬਾਜ਼
Saturday, Feb 08, 2025 - 03:14 PM (IST)
ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਦੀਆਂ ਤਿਆਰੀਆਂ ਕਰ ਰਹੀ ਨਿਊਜ਼ੀਲੈਂਡ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਦੇ ਖੇਡਣ 'ਤੇ ਸਸਪੈਂਸ ਬਣ ਗਿਆ ਹੈ, ਜੋ ਹੈਮਸਟ੍ਰਿੰਗ ਦੀ ਸੱਟ ਤੋਂ ਪੀੜਤ ਹੈ। ਇਹ ਪੇਸਰ ਨੇ ਆਪਣੀ ਤੇਜ਼ ਗੇਂਦਬਾਜ਼ੀ ਦਾ ਸੈਪਲ ਪੂਰਾ ਕਰਨ ਤੋਂ ਪਹਿਲਾਂ ਹੀ ਮੈਦਾਨ ਛੱਡ ਦਿੱਤਾ, ਜਿਸ ਨਾਲ ਉਸ ਦੀ ਫਿਟਨੈੱਸ ਬਾਰੇ ਚਿੰਤਾ ਵਧ ਗਈ ਹੈ।
ਸੱਟ ਲੱਗਣ ਤੋਂ ਬਾਅਦ ਫਰਗੂਸਨ ਨੇ ਵੀਰਵਾਰ ਨੂੰ ਸਕੈਨ ਕਰਵਾਈ। ਜਿਸ ਵਿੱਚ ਸੱਟ ਦੀ ਗੰਭੀਰਤਾ ਦਾ ਪਤਾ ਲੱਗਿਆ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਪੁਸ਼ਟੀ ਕੀਤੀ ਹੈ ਕਿ ਟੀਮ ਲੋਕੀ ਫਰਗੂਸਨ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰੇਡੀਓਲੋਜਿਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਇਹ ਵੀ ਪੜ੍ਹੋ- ਦਿੱਗਜਾਂ ਨੂੰ ਪਛਾੜ ਜਡੇਜਾ ਨੇ ਰਚਿਆ ਇਤਿਹਾਸ, ਮਹਾਨ ਖਿਡਾਰੀ ਦਾ ਰਿਕਾਰਡ ਤੋੜ ਨਿਕਲੇ ਸਭ ਤੋਂ ਅੱਗੇ
ਕੋਚ ਨੇ ਕੀ ਕਿਹਾ
ਲੌਕੀ ਫਰਗੂਸਨ ਦੀ ਵੀਰਵਾਰ ਨੂੰ ਸਕੈਨ ਹੋਈ। ਸਾਨੂੰ ਸੱਟ ਦੀਆਂ ਤਸਵੀਰਾਂ ਮਿਲੀਆਂ ਹਨ ਤੇ ਅਸੀਂ ਰੇਡੀਓਲੋਜਿਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ। ਜਿਸ ਨਾਲ ਸੱਟ ਦੀ ਗੰਭੀਰਤਾ ਦਾ ਪਤਾ ਲੱਗ ਸਕੇ। ਦੇਖਣ ਵਿੱਚ ਲੌਕੀ ਫਰਗੂਸਨ ਦੀ ਹੈਮਸਟ੍ਰਿੰਗ ਸੱਟ ਮਾਮੂਲੀ ਲੱਗ ਰਹੀ ਹੈ ਪਰ ਅਸੀਂ ਰਿਪੋਰਟ ਦਾ ਇੰਤਜਾਰ ਕਰ ਰਹੇ ਹਾਂ ਕਿ ਲੌਕੀ ਫਰਗੂਸਨ ਪਾਕਿਸਤਾਨ ਜਾਣਗੇ ਜਾਂ ਉਸ ਦੀ ਜਗ੍ਹਾ ਕੋਈ ਆਪਸ਼ਨ ਰੱਖਣਾ ਪਵੇਗਾ।
ਇਹ ਵੀ ਪੜ੍ਹੋ-ਇਸ ਹਸੀਨਾ ਦੇ ਪਿਆਰ 'ਚ ਦੀਵਾਨੇ ਹੋਏ ਅਭਿਸ਼ੇਕ ਸ਼ਰਮਾ ! ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਸੁੰਦਰੀਆਂ ਵੀ ਫੇਲ੍ਹ
ਸੱਟ ਬਣੀ ਚਿੰਤਾ ਦਾ ਕਾਰਨ
ਲੌਕੀ ਫਰਗੂਸਨ ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਟੀਮ ਦਾ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਹੈ। ਉਸ ਨੇ ਉਪ-ਮਹਾਂਦੀਪ ਦੀਆਂ ਪਿੱਚਾਂ 'ਤੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਹੈ। ਉਸ ਦੀ ਗੈਰਹਾਜ਼ਰੀ ਟੀਮ ਵਿੱਚ ਇੱਕ ਵੱਡਾ ਅੰਤਰ ਬਣਾਏਗੀ ਕਿਉਂਕਿ ਹੁਣ ਤਕ ਉਸ ਦੇ ਸਾਥੀ ਤੇਜ਼ ਗੇਂਦਬਾਜ਼ ਬੇਨ ਸੀਅਰਜ਼ ਗੋਡੇ ਦੀ ਸੱਟ ਤੋਂ ਠੀਕ ਨਹੀਂ ਹੋਏ ਹਨ। 17 ਟੈਸਟ ਤੇ ਇੱਕ ਵਨਡੇ ਟੈਸਟ ਖੇਡਣ ਵਾਲੇ ਬੇਨ ਸੀਅਰਜ਼ ਨੇ ਅਜੇ ਤੱਕ ਵਨਡੇ ਡੈਬਿਊ ਨਹੀਂ ਕੀਤਾ ਹੈ। ਇਸ ਦੀ ਵਜ੍ਹਾ ਹੈ ਕਿ ਫਰਗੂਸਨ ਦੀ ਸੱਟ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ- ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ
ਇਹ ਖਿਡਾਰੀ ਦੀ ਲੱਗ ਸਕਦੀ ਹੈ ਲਾਟਰੀ
ਫਰਗੂਸਨ ਦੇ ਜ਼ਖ਼ਮੀ ਹੋਣ 'ਤੇ ਨਿਊਜ਼ੀਲੈਂਡ ਨੇ ਜੈਕਬ ਡਫੀ ਨੂੰ ਸਟੈਂਡਬਾਏ 'ਤੇ ਸ਼ਾਮਲ ਕੀਤਾ ਹੈ। ਹਾਲਾਂਕਿ ਜੇ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਜੇ ਫਰਗੂਸਨ ਫਿੱਟ ਨਹੀਂ ਹੁੰਦਾ ਹੈ ਤਾਂ ਟੀਮ ਪ੍ਰਬੰਧਨ ਉਸ ਦੀ ਜਗ੍ਹਾ ਆਪਸ਼ਨ 'ਚ ਡਫੀ ਨੂੰ ਸ਼ਾਮਲ ਕਰ ਸਕਦਾ ਹੈ।
ਨਿਊਜ਼ੀਲੈਂਡ ਇਸ ਲਈ ਖੁਸ਼
ਲੌਕੀ ਫਰਗੂਸਨ ਦੀ ਸੱਟ ਨੇ ਬੇਸ਼ੱਕ ਨਿਊਜ਼ੀਲੈਂਡ ਕੈਂਪ ਦੀ ਚਿੰਤਾ ਵਧਾ ਦਿੱਤੀ ਹੈ ਪਰ ਟੀਮ ਆਪਣੇ ਦੋ ਮੁੱਖ ਬੱਲੇਬਾਜ਼ਾਂ ਦੀ ਵਾਪਸੀ ਨਾਲ ਮਜ਼ਬੂਤ ਹੋਈ ਹੈ। ਕੇਨ ਵਿਲੀਅਮਸਨ ਤੇ ਡੇਵੋਨ ਕੌਨਵੇ ਲਾਹੌਰ ਵਿੱਚ ਟੀਮ ਨਾਲ ਜੁੜ ਚੁੱਕੇ ਹਨ। ਦੋਵੇ ਹੁਣ ਤੱਕ SA20 ਵਿੱਚ ਖੇਡ ਰਹੇ ਸਨ। ਇਨਾਂ ਨੂੰ ਨਿਊਜ਼ੀਲੈਂਡ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।