ਪੰਜਾਬ ਕਿੰਗਜ਼ ਦੀ ਟੀਮ ਨਾਲ 10 ਨੂੰ ਜੁੜੇਗਾ ਲਿਵਿੰਗਸਟੋਨ
Saturday, Apr 08, 2023 - 04:44 PM (IST)

ਸਪੋਰਟਸ ਡੈਸਕ- ਇੰਗਲੈਂਡ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਖੇਡਣ ਲਈ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਕੋਲੋਂ ਇਸ ਹਫਤੇ ਤੱਕ ਫਿਟਨੈੱਸ ਦੀ ਮਨਜ਼ੂਰੀ ਮਿਲ ਜਾਵੇਗੀ, ਜਿਸ ਨਾਲ ਉਹ ਆਪਣੀ ਟੀਮ ਪੰਜਾਬ ਕਿੰਗਜ਼ ਨਾਲ 10 ਅਪ੍ਰੈਲ ਤੋਂ ਜੁੜੇਗਾ।
ਲਿਵਿੰਗਸਟੋਨ 4 ਮਹੀਨੇ ਪਹਿਲਾਂ ਪਾਕਿਸਤਾਨ ’ਚ ਟੈਸਟ ਡੈਬਿਊ ਦੌਰਾਨ ਜ਼ਖਮੀ ਹੋ ਗਿਆ ਸੀ। ਉਸ ਦੇ ਗੋਢੇ ’ਤੇ ਸੱਟ ਲੱਗੀ ਹੈ, ਜਿਸ ਕਾਰਨ ਉਹ ਕ੍ਰਿਕਟ ਨਹੀਂ ਖੇਡ ਸਕਿਆ। ਇਸ ਦੌਰਾਨ ਉਹ ਪਿਛਲੇ ਸਾਲ ਵੀ ਸੱਟ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਲਿਵਿੰਗਸਟੋਨ ਪੰਜਾਬ ਕਿੰਗਜ਼ ਦਾ ਅਹਿਮ ਖਿਡਾਰੀ ਹੈ। ਟੀਮ ਨੇ ਉਸ ਨੂੰ ਪਿਛਲੇ ਸਾਲ ਨੀਲਾਮੀ ਤੋਂ ਪਹਿਲਾਂ 11.50 ਕਰੋੜ ਰੁਪਏ ਦੇ ਕਰਾਰ ’ਤੇ ਰਿਟੇਨ ਕੀਤਾ ਸੀ। ਉਸ ਨੇ ਪਿਛਲੇ ਸੈਸ਼ਨ ’ਚ 182.08 ਦੇ ਸਟ੍ਰਾਈਕ ਰੇਟ ਨਾਲ 437 ਦੌੜਾਂ ਬਣਾਈਆਂ ਸਨ।