ਬਾਰਸੀਲੋਨਾ ਨੂੰ 4-0 ਨਾਲ ਹਰਾ ਕੇ ਫਾਈਨਲ ''ਚ ਪੁੱਜਾ ਲਿਵਰਪੂਲ

05/09/2019 4:24:06 AM

ਲੰਡਨ- ਲਿਵਰਪੂਲ ਨੇ ਚੈਂਪੀਅਨਸ ਲੀਗ ਇਤਿਹਾਸ ਦੀ ਸਭ ਤੋਂ ਯਾਦਗਾਰ ਵਾਪਸੀ ਕਰਦੇ ਹੋਏ ਖਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਬਾਰਸੀਲੋਨਾ ਨੂੰ 4-0 ਨਾਲ ਹਰਾ ਕੇ ਲਗਾਤਾਰ ਦੂਜੇ ਸਾਲ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। 

PunjabKesari
ਕਾਰਜਕਾਰੀ ਸਟ੍ਰਾਈਕਰ ਡਾਈਵਾਕ ਓਰਿਜੀ ਅਤੇ ਬਦਲਵੇਂ ਖਿਡਾਰੀ ਜ਼ਿਆਰਜਨੀਓ ਵਿਜਨਾਲਦਮ ਨੇ ਲਿਵਰਪੂਲ ਲਈ 2-2 ਗੋਲ ਕੀਤੇ। ਲਿਵਰਪੂਲ ਲਈ ਇਹ ਜਿੱਤ ਇਸ ਲਈ ਖਾਸ ਹੈ ਕਿਉਂਕਿ ਪਹਿਲੇ ਪੜਾਅ ਦੇ ਨਤੀਜੇ ਦੇ ਹਿਸਾਬ ਨਾਲ ਉਹ 0-3 ਨਾਲ ਪਿੱਛੇ ਸੀ। ਸੱਟ ਕਾਰਨ ਉਸ ਦੇ ਸਟਾਰ ਖਿਡਾਰੀ ਮੁਹੰਮਦ ਸਾਲਾਹ ਅਤੇ ਰਾਬਰਟੋ ਫਰਮਿਨ੍ਹੋ ਵੀ ਟੀਮ ਵਿਚ ਸ਼ਾਮਲ ਨਹੀਂ ਸਨ। ਹਾਲਾਂਕਿ ਸਹਾਂ ਐਨਫੀਲਡ ਵਿਚ ਓਰਿਜੀ ਨੇ ਟੀਮ ਲਈ ਸ਼ਾਨਦਾਰ ਸ਼ੁਰੂਆਤ ਕੀਤੀ, ਜਦਕਿ ਬਦਲਵੇਂ ਖਿਡਾਰੀ ਵਿਜਨਾਲਦਮ ਨੇ ਵੀ 2 ਗੋਲ ਕਰ ਕੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਥੇ ਹੀ ਇਹ ਲਗਾਤਾਰ ਦੂਜਾ ਮੌਕਾ ਹੈ, ਜਦੋਂ ਪਹਿਲੇ ਪੜਾਅ ਵਿਚ 3 ਗੋਲਾਂ ਦੀ ਬੜ੍ਹਤ ਲੈ ਕੇ ਚੱਲ ਰਹੀ ਬਾਰਸੀਲੋਨਾ ਚੈਂਪੀਅਨਸ ਲੀਗ ਦੇ ਫਾਈਨਲ 'ਚੋਂ ਬਾਹਰ ਹੋ ਗਈ। 

PunjabKesari
ਲੀਵਰਪੂਲ ਹੁਣ 1 ਜੂਨ ਨੂੰ ਮੈਡ੍ਰਿਡ ਵਿਚ ਹੋਣ ਵਾਲੇ ਫਾਈਨਲ ਵਿਚ ਹਾਲੈਂਡ ਦੀ ਏਜੈਕਸ ਜਾਂ ਪ੍ਰੀਮੀਅਰ ਲੀਗ ਦੀ ਉਸ ਦੀ ਮੁੱਖ-ਵਿਰੋਧੀ ਟੋਟੇਨਹੈਮ ਦਾ ਸਾਹਮਣਾ ਕਰੇਗੀ।

PunjabKesari


Gurdeep Singh

Content Editor

Related News