ਲੀਵਰਪੂਲ ਨੇ ਸਾਊਥੰਪਟਨ ਨੂੰ ਹਰਾਇਆ, ਪ੍ਰੀਮੀਅਰ ਲੀਗ ਵਿਚ ਟਾਪ-4 ਦੀ ਦੌੜ ’ਚ ਬਰਕਰਾਰ

Monday, May 10, 2021 - 01:14 AM (IST)

ਲੀਵਰਪੂਲ ਨੇ ਸਾਊਥੰਪਟਨ ਨੂੰ ਹਰਾਇਆ, ਪ੍ਰੀਮੀਅਰ ਲੀਗ ਵਿਚ ਟਾਪ-4 ਦੀ ਦੌੜ ’ਚ ਬਰਕਰਾਰ

ਲੀਵਰਪੂਲ– ਲੀਵਰਪੂਲ ਨੇ ਇੱਥੇ ਐਨਫੀਲਡ ਵਿਚ ਸਾਊਥੰਪਟਨ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਟਾਪ-4 ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ ਹੈ। ਲੀਵਰਪੂਲ ਦੀ ਟੀਮ 2021 ਵਿਚ ਘਰੇਲੂ ਮੈਦਾਨ ’ਤੇ ਸਿਰਫ ਦੂਜੀ ਜਿੱਤ ਦਰਜ ਕਰ ਸਕੀ ਹੈ। ਟੀਮ ਵਲੋਂ ਸਾਦਿਓ ਮਾਨੇ ਨੇ ਹੈਡਰ ’ਤੇ ਪਹਿਲੇ ਹਾਫ ਵਿਚ ਗੋਲ ਕੀਤਾ ਜਦਕਿ ਥਿਆਗੋ ਅਲਕਾਂਟਰਾ ਨੇ 90ਵੇਂ ਮਿੰਟ ਵਿਚ ਕਲੱਬ ਵਲੋਂ ਪਹਿਲਾ ਗੋਲ ਕੀਤਾ।

PunjabKesari

ਇਹ ਖ਼ਬਰ ਪੜ੍ਹੋ-  ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ


ਮੌਜੂਦਾ ਸੈਸ਼ਨ ਵਿਚ ਘਰੇਲੂ ਮੈਦਾਨ ’ਤੇ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਇਸ ਜਿੱਤ ਨਾਲ ਖਿਡਾਰੀਆਂ ਦਾ ਮਨੋਬਲ ਵਧਿਆ ਹੋਵੇਗਾ। ਇਸ ਜਿੱਤ ਨਾਲ ਲੀਵਰਪੂਲ ਦੀ ਟੀਮ 34 ਮੈਚਾਂ ਵਿਚ 57 ਅੰਕਾਂ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। ਟੀਮ ਪੰਜਵੇਂ ਸਥਾਨ ’ਤੇ ਮੌਜੂਦ ਵੈਸਟ ਹੈਮ ਤੋਂ ਸਿਰਫ ਇਕ ਅੰਕ ਪਿੱਛੇ ਹੈ।

ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News