ਲਿਵਰਪੂਲ ਨੇ ਦੋਸਤਾਨਾ ਮੁਕਾਬਲੇ ''ਚ ਲਿਓਨ ਨੂੰ 3-1 ਨਾਲ ਹਰਾਇਆ

8/2/2019 12:25:09 AM

ਪੈਰਿਸ- ਇਗਲਿੰਸ਼ ਫੁੱਟਬਾਲ ਕਲੱਬ ਲਿਵਰਪੂਲ ਨੇ ਇਕ ਦੋਸਤਾਨਾ ਮੁਕਾਬਲੇ 'ਚ ਫਰੈਂਚ ਕਲੱਬ ਲਿਓਨ ਨੂੰ 3-1 ਨਾਲ ਹਰਾ ਦਿੱਤਾ। ਲਿਵਰਪੂਲ ਦੀ ਇਸ ਜਿੱਤ ਵਿਚ ਵੇਲਸ ਦੇ ਅੰਤਰਰਾਸ਼ਟਰੀ ਖਿਡਾਰੀ ਹੈਰੀ ਵਿਲਸਨ ਨੇ ਇਕ ਸ਼ਾਨਦਾਰ ਗੋਲ ਕਰ ਕੇ ਲਿਵਰਪੂਲ ਦੇ ਮੈਨੇਜਰ ਕਲੋਪ ਨੂੰ ਆਪਣੀ ਪ੍ਰਤਿਭਾ ਦੀ ਸ਼ਾਨਦਾਰ ਝਲਕ ਵਿਖਾਈ।
ਪਿਛਲੇ ਸੈਸ਼ਨ ਵਿਚ ਲੋਨ 'ਤੇ ਕਲੱਬ ਵਿਚੋਂ ਬਾਹਰ ਰਹਿਣ ਵਾਲੇ ਵਿਲਸਨ ਨੇ ਖੇਡ ਦੇ 53ਵੇਂ ਮਿੰਟ ਵਿਚ 25 ਗਜ ਦੀ ਦੂਰੀ ਨਾਲ ਇਕ ਸ਼ਾਨਦਾਰ ਗੋਲ ਕੀਤਾ। ਇਸ ਤੋਂ ਪਹਿਲਾਂ ਲਿਵਰਪੂਲ ਦੇ ਬ੍ਰਾਜ਼ੀਲੀ ਸਟਰਾਈਕਰ ਰਾਬਰਟੋ ਫਰਮਿਨੋ (17ਵੇਂ ਮਿੰਟ) ਨੇ ਗੋਲ ਕਰ ਕੇ ਆਪਣੀ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਲਿਓਨ ਦੇ ਜੋਕਿਮ ਐਡਰਸਨ (21ਵੇਂ ਮਿੰਟ) ਦੇ ਆਤਮਘਾਤੀ ਗੋਲ ਦੀ ਬਦੌਲਤ ਲਿਵਰਪੂਲ ਨੇ ਪਹਿਲੇ ਹਾਫ ਵਿਚ ਬੜ੍ਹਤ ਬਣਾ ਲਈ। ਉਥੇ ਲਿਓਨ ਵੱਲੋਂ ਮੈਂਫਿਸ ਡਿਪੇ ਨੇ ਖੇਡ ਦੇ ਚੌਥੇ ਮਿੰਟ ਵਿਚ ਇਕਲੌਤਾ ਗੋਲ ਕੀਤਾ ਪਰ ਉਸ ਸ਼ੁਰੂਆਤੀ ਬੜ੍ਹਤ ਦਾ ਉਨ੍ਹਾਂ ਦੀ ਟੀਮ ਫਾਇਦਾ ਨਹੀਂ ਲੈ ਸਕੀ।
ਯੂਰਪੀਅਨ ਚੈਂਪੀਅਨ ਲਿਵਰਪੂਲ ਦਾ ਇਹ ਆਖਰੀ ਅਭਿਆਸ ਮੁਕਾਬਲਾ ਸੀ, ਜਿਸ ਨੂੰ ਇਸ ਹਫ਼ਤੇ ਦੇ ਆਖਰ ਵਿਚ ਵੇਂਬਲੇ ਵਿਚ ਕਮਿਊਨਿਟੀ ਸ਼ੀਲਡ ਵਿਚ ਮਾਨਚੈਸਟਰ ਸਿਟੀ ਖਿਲਾਫ਼ ਸੈਸ਼ਨ ਦੀ ਸ਼ੁਰੂਆਤ ਕਰਨੀ ਹੈ। ਇਸ ਮੁਕਾਬਲੇ ਰਾਹੀਂ ਲਿਵਰਪੂਲ ਦੇ ਸਟਾਰ ਸਟਰਾਈਕਰ ਮੁਹੰਮਦ ਸਲਾਹ ਨੇ ਵੀ ਆਪਣੇ ਕਲੱਬ ਵਿਚ ਵਾਪਸੀ ਕੀਤੀ ਜੋ ਅਫਰੀਕਾ ਕੱਪ ਆਫ ਨੈਸ਼ਨਸ 'ਚ ਆਪਣੀ ਰਾਸ਼ਟਰੀ ਟੀਮ ਵੱਲੋਂ ਖੇਡਣ 'ਚ ਰੁਝੇ ਹੋਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh