Year Ender 2019: ਯੁਵਰਾਜ ਸਣੇ ਇਸ ਸਾਲ ਕਈ ਦਿੱਗਜਾਂ ਨੇ ਕ੍ਰਿਕਟ ਜਗਤ ਨੂੰ ਕਿਹਾ ਅਲਵਿਦਾ

12/25/2019 2:55:51 PM

ਸਪੋਰਟਸ ਡੈਸਕ— ਕ੍ਰਿਕਟ ਜਗਤ 'ਚ ਇਸ ਸਾਲ ਬਹੁਤ ਕੁਝ ਖਾਸ ਦੇਖਣ ਨੂੰ ਮਿਲਿਆ। ਜਿੱਥੇ 2019 'ਚ ਦੁਨੀਆ ਨੂੰ ਇੰਗਲੈਂਡ ਦੇ ਰੂਪ 'ਚ ਨਵਾਂ ਵਰਲਡ ਚੈਂਪੀਅਨ ਮਿਲਿਆ, ਉਥੇ ਹੀ ਵੱਖ ਵੱਖ ਟੀਮਾਂ ਦੇ ਕਈ ਦਿੱਗਜ ਕ੍ਰਿਕਟਰਾਂ ਨੇ ਇਸ ਖੇਡ ਨੂੰ ਅਲਵਿਦਾ ਵੀ ਕਹਿ ਦਿੱਤਾ। ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਖਿਡਾਰੀਆਂ 'ਚ ਮਸ਼ਹੂਰ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ, ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ, ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਅਤੇ ਓਪਨਰ ਹਾਸ਼ਿਮ ਅਮਲਾ ਜਿਹੇ ਕਈ ਵੱਡੇ ਖਿਡਾਰੀ ਸ਼ਾਮਲ ਹਨ। ਇਸ ਸੂਚੀ 'ਚ ਦੱਖਣੀ ਅਫਰੀਕਾ ਦੇ ਸਭ ਤੋਂ ਜ਼ਿਆਦਾ ਖਿਡਾਰੀ ਹਨ ਜਿਨ੍ਹਾਂ ਨੇ ਇਸ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ।

ਭਾਰਤੀ ਆਲਰਾਊਂਡਰ ਯੁਵਰਾਜ ਸਿੰਘ
ਟੀਮ ਇੰਡੀਆ ਨੂੰ ਦੂਜਾ ਵਿਸ਼ਵ ਕੱਪ ਦਿਵਾਉਣ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲਾ ਯੁਵਰਾਜ ਸਿੰਘ ਨੇ 10 ਜੂਨ ਨੂੰ ਕ੍ਰਿਕਟ ਤੋਂ ਸੰਨਿਆਸ ਲਿਆ। ਆਪਣੇ 18 ਸਾਲ ਲੰਬੇ ਕ੍ਰਿਕਟ ਕਰੀਅਰ 'ਚ ਸਭ ਤੋਂ ਬਿਹਤਰੀਨ ਖਿਡਾਰੀਆਂ 'ਚੋਂ ਇਕ ਯੁਵਰਾਜ ਸਿੰਘ ਨੇ ਵਨ-ਡੇ ਕ੍ਰਿਕਟ 'ਚ 8,702 ਦੌੜਾਂ ਬਣਾਈਆਂ ਸਨ। ਵਨ-ਡੇ ਦੇ ਨਾਲ ਹੀ ਯੂਵੀ ਨੇ 40 ਟੈਸਟ ਵੀ ਖੇਡੇ, ਪਰ ਉਹ ਇਸ ਫਾਰਮੈਟ 'ਚ ਭਾਰਤ ਦੇ ਰੈਗੂਲਰ ਖਿਡਾਰੀ ਨਹੀਂ ਬਣ ਸਕਿਆ। ਭਾਰਤੀ ਬੱਲੇਬਾਜ਼ ਵੇਣੁਗੋਪਾਲ ਰਾਓ ਨੇ ਵੀ ਕ੍ਰਿਕਟ ਦੇ ਹਰ ਫਾਰਮੈਟ ਤੋਂ ਇਸ ਸਾਲ ਸੰਨਿਆਸ ਲੈ ਲਿਆ।PunjabKesari

ਓਪਨਰ ਬੱਲੇਬਾਜ਼ ਹਾਸ਼ਿਮ ਅਮਲਾ
ਦੱਖਣੀ ਅਫਰੀਕਾ ਦੇ ਸ਼ਾਨਦਾਰ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਵੀ ਇਸ ਸਾਲ ਕ੍ਰਿਕਟ ਨੂੰ ਅਲਵਿਦਾ ਕਿਹਾ। 15 ਸਾਲ ਲੰਬੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਤੋਂ ਬਾਅਦ ਉਨ੍ਹਾਂ ਨੇ ਅਗਸਤ 'ਚ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਅਮਲਾ ਨੇ 124 ਟੈਸਟ, 181 ਵਨ-ਡੇ ਅਤੇ 44 ਟੀ 20 ਮੈਚ ਖੇਡੇ। ਵਨ ਡੇ 'ਚ ਸਭ ਤੋਂ ਤੇਜ਼ 3000, 4000, 5000, 6000 ਅਤੇ 7000 ਦੌੜਾਂ ਬਣਾਉਣ ਵਾਲੇ ਅਮਲਾ ਨੇ 181 ਮੈਚਾਂ 'ਚ 27 ਸੈਂਕੜਿਆਂ ਨਾਲ 8113 ਦੌੜਾਂ ਬਣਾਈਆਂ। ਉਥੇ ਹੀ ਟੈਸਟ 'ਚ ਆਮਲਾ ਦੇ ਨਾਂ 28 ਸੈਂਕੜਿਆਂ ਦੇ ਨਾਲ ਕੁਲ 9282 ਦੌੜਾਂ ਹਨ।PunjabKesari

ਸਪਿਨ ਗੇਂਦਬਾਜ਼ ਇਮਰਾਨ ਤਾਹਿਰ
ਇਸ ਸੂਚੀ 'ਚ ਇਕ ਹੋਰ ਦੱਖਣੀ ਅਫਰੀਕਾ ਖਿਡਾਰੀ ਸਪਿਨ ਗੇਂਦਬਾਜ਼ ਇਮਰਾਨ ਤਾਹਿਰ ਸ਼ਾਮਲ ਹੈ। ਬਿਹਤਰੀਨ ਸਪਿਨ ਗੇਂਦਬਾਜ਼ ਵਿਸ਼ਵ ਕੱਪ 2019 ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਤਾਹਿਰ ਦਾ ਕ੍ਰਿਕਟ ਕਰੀਅਰ ਕਾਫ਼ੀ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਨੇ 107 ਵਨ ਡੇ ਮੈਚਾਂ 'ਚ ਕੁਲ 173 ਵਿਕਟਾਂ ਹਾਸਲ ਕੀਤੀਆਂ।

PunjabKesari

ਜੇ. ਪੀ. ਡੂਮਿਨੀ
ਤਾਹਿਰ ਦੀ ਤਰ੍ਹਾਂ ਹੀ ਆਲਰਾਊਂਡਰ ਜੇ. ਪੀ. ਡੂਮਿਨੀ ਨੇ ਵੀ ਇਸ ਸਾਲ ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਸ ਨੇ ਟੈਸਟ, ਵਨ ਡੇ ਅਤੇ ਟੀ-20 ਤਿੰਨੋਂ ਫਾਰਮੈਟ 'ਚ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਡੂਮਿਨੀ ਨੇ 199 ਵਨ ਡੇ ਮੈਚਾਂ 'ਚ 179 ਪਾਰੀਆਂ 'ਚ 5117 ਦੌੜਾਂ ਬਣਾਈਆਂ ਜਿਸ ਦੌਰਾਨ ਉਸ ਦਾ ਬੈਸਟ ਸਕੋਰ 150 ਦੌੜਾਂ ਦਾ ਰਿਹਾ। ਉਥੇ ਹੀ ਟੀ-20 ਦੀ ਗੱਲ ਕਰੀਏ ਤਾਂ ਉਸ ਨੇ 81 ਮੈਚਾਂ ਦੀ 75 ਪਾਰੀਆਂ 'ਚ 1934 ਦੌੜਾਂ ਆਪਣੇ ਨਾਂ ਕੀਤੀਆਂ। ਇਸ ਦੌਰਾਨ ਉਸ ਦਾ ਬੈਸਟ ਸਕੋਰ 96 ਦਾ ਰਿਹਾ। ਡੂਮਿਨੀ ਨੇ 46 ਟੈਸਟ ਮੈਚਾਂ ਦੀ 74 ਪਾਰੀਆਂ 'ਚ 2103 ਦੌੜਾਂ ਬਣਾਈਆਂ।  ਟੈਸਟ, ਵਨ ਡੇ ਅਤੇ ਟੀ-20 'ਚ ਉਸ ਨੇ ਕਰੀਬ ਕਰੀਬ 42, 69 ਅਤੇ 21 ਵਿਕਟਾਂ ਆਪਣੇ ਨਾਂ ਕੀਤੀਆਂ।

PunjabKesari

ਲਸਿਥ ਮਲਿੰਗਾ
ਆਪਣੀ ਤੇਜ਼ ਗੇਂਦਬਾਜ਼ੀ ਅਤੇ ਸਟੀਕ ਯਾਰਕਰ ਲਈ ਮਸ਼ਹੂਰ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਨੇ ਵੀ ਇਸ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ। ਹਾਲਾਂਕਿ ਸਾਰਿਆਂ ਫਾਰਮੈਟਾਂ ਦੀ ਬਜਾਏ ਵਨ ਡੇ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਜੇਕਰ ਕਰੀਅਰ ਦੀ ਗੱਲ ਕਰੀਏ ਤਾਂ 30 ਟੈਸਟ ਮੈਚਾਂ ਦੀ 59 ਪਾਰੀਆਂ 'ਚ 101 ਵਿਕਟਾਂ ਹਾਸਲ ਕੀਤੀਆਂ ਹਨ। ਵਨ ਡੇ ਦੀ ਗੱਲ ਕਰੀਏ ਤਾਂ 226 ਮੈਚਾਂ ਦੀ 220 ਪਾਰੀਆਂ 'ਚ 338 ਵਿਕਟਾਂ ਆਪਣੇ ਨਾਂ ਕੀਤੀਆਂ। ਜਿੱਥੋਂ ਤੱਕ ਟੀ-20 ਦਾ ਸਵਾਲ ਹੈ ਤਾਂ ਉਨ੍ਹਾਂ ਨੇ 79 ਪਾਰੀਆਂ 'ਚ 106 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਕੁਲਸ਼ੇਖਰਾ ਨੇ ਵੀ ਇਸ ਸਾਲ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਿਹਾ ਹੈ।​​​​​​​PunjabKesari  
ਆਲਰਾਊਂਡਰ ਸ਼ੋਇਬ ਮਲਿਕ
ਪਾਕਿਸਤਾਨ ਦੇ ਆਲਰਾਊਂਡਰ ਸ਼ੋਇਬ ਮਲਿਕ ਨੇ ਵੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਮਲਿਕ ਨੇ ਟੈਸਟ, ਵਨ ਡੇ ਅਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਕੁਲ 11696 ਦੌੜਾਂ ਬਣਾਈਆਂ ਹਨ। ਇਸ ਦੌਰਾਨ ਟੈਸਟ 'ਚ ਉਨ੍ਹਾਂ ਨੇ 35 ਮੈਚਾਂ ਦੀ 60 ਪਾਰੀਆਂ 'ਚ 1898, ਵਨ-ਡੇ 'ਚ 287 ਮੈਚਾਂ ਦੀ 258 ਪਾਰੀਆਂ 'ਚ 7534 ਅਤੇ ਟੀ-20 'ਚ 111 ਮੈਚਾਂ ਦੀ 104 ਪਾਰੀਆਂ 'ਚ 2263 ਦੌੜਾਂ ਆਪਣੇ ਨਾਂ ਕੀਤੀਆਂ। ਪਾਕਿਸਤਾਨ ਦੇ ਇਕ ਹੋਰ ਕ੍ਰਿਕਟਰ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ।PunjabKesari ਤੇਜ਼ ਗੇਂਦਬਾਜ਼ ਡੇਲ ਸਟੇਨ
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਇਸ ਸਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਨ੍ਹਾਂ ਨੇ 93 ਟੈਸਟ ਮੈਚਾਂ ਦੀ 171 ਪਾਰੀਆਂ 'ਚ 439 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਪਾਰੀ 'ਚ 26 ਵਾਰ 5 ਵਿਕਟਾਂ ਅਤੇ 5 ਵਾਰ ਇਕ ਮੈਚ 'ਚ 10 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਨ੍ਹਾਂ ਤੋਂ ਇਲਾਵਾ ਦੱ. ਅਫਰੀਕੀ ਕ੍ਰਿਕਟਰ ਜੋਹਾਨ ਬੋਥਾ ਨੇ ਵੀ ਇਸ ਸਾਲ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਿਹਾ।PunjabKesari


Related News