ਲਿਓਨਿਲ ਮੇਸੀ ਇੰਟਰ ਮਿਆਮੀ ਲਈ ਘੱਟੋ-ਘੱਟ ਛੇ ਮੈਚ ਨਹੀਂ ਖੇਡ ਸਕਣਗੇ
Thursday, Dec 21, 2023 - 01:35 PM (IST)

ਨਿਊਯਾਰਕ— ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਿਲ ਮੇਸੀ ਆਪਣੀ ਰਾਸ਼ਟਰੀ ਟੀਮ ਦੇ ਨਾਲ ਰੁਝੇਵਿਆਂ ਕਾਰਨ ਮੇਜਰ ਲੀਗ ਸੌਕਰ ਟੀਮ ਇੰਟਰ ਮਿਆਮੀ ਲਈ ਘੱਟੋ-ਘੱਟ ਛੇ ਮੈਚ ਨਹੀਂ ਖੇਡ ਸਕਣਗੇ। ਇਹ ਇੰਟਰ ਮਿਆਮੀ ਵਿੱਚ ਮੇਸੀ ਦਾ ਪਹਿਲਾ ਪੂਰਾ ਸੀਜ਼ਨ ਹੋਵੇਗਾ।
ਮਿਆਮੀ ਅਮਰੀਕਾ ਦੇ ਚੋਟੀ ਦੇ ਫੁਟਬਾਲ ਮੁਕਾਬਲੇ ਮੇਜਰ ਲੀਗ ਸੌਕਰ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 21 ਫਰਵਰੀ ਨੂੰ ਰੀਅਲ ਸਾਲਟ ਲੇਕ ਦੇ ਖਿਲਾਫ ਘਰੇਲੂ ਮੈਦਾਨ ਵਿੱਚ ਕਰੇਗੀ। ਮੇਜਰ ਲੀਗ ਸੌਕਰ ਨੇ ਬੁੱਧਵਾਰ ਨੂੰ ਅਗਲੇ ਸੀਜ਼ਨ ਲਈ ਕਾਰਜਕ੍ਰਮ ਦਾ ਐਲਾਨ ਕੀਤਾ। ਇਸ ਹਿਸਾਬ ਨਾਲ ਹਰ ਟੀਮ 34 ਮੈਚ ਖੇਡੇਗੀ। ਦੁਨੀਆ ਦੀਆਂ ਜ਼ਿਆਦਾਤਰ ਫੁੱਟਬਾਲ ਲੀਗਾਂ ਫੀਫਾ ਦੇ ਕਾਰਜਕ੍ਰਮ ਦੌਰਾਨ ਆਪਣੇ ਮੈਚ ਨਹੀਂ ਕਰਵਾਉਂਦੀਆਂ, ਪਰ ਮੇਜਰ ਲੀਗ ਸੌਕਰ ਨੇ ਅੰਤਰਰਾਸ਼ਟਰੀ ਮੈਚਾਂ ਦੌਰਾਨ ਵੀ ਲੀਗ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ICC Rankings: ਸ਼ੁਭਮਨ ਗਿੱਲ ਨੂੰ ਪਛਾੜ ਕੇ ਵਨਡੇ ਰੈਂਕਿੰਗ 'ਚ ਨੰਬਰ ਇਕ ਬਣੇ ਬਾਬਰ ਆਜ਼ਮ
ਇਸ ਕਾਰਨ ਕਈ ਚੋਟੀ ਦੇ ਖਿਡਾਰੀ ਆਪਣੀ ਰਾਸ਼ਟਰੀ ਟੀਮ ਵਿੱਚ ਰੁੱਝੇ ਹੋਣ ਕਾਰਨ ਇਸ ਮੁਕਾਬਲੇ ਵਿੱਚ ਨਹੀਂ ਖੇਡ ਸਕਣਗੇ। ਇਨ੍ਹਾਂ ਖਿਡਾਰੀਆਂ 'ਚ ਮੇਸੀ ਵੀ ਸ਼ਾਮਲ ਹੈ। ਮੰਸੀ 23 ਮਾਰਚ ਨੂੰ ਰੀਅਲ ਬੁਲਸ ਆਫ ਮਿਆਮੀ ਖਿਲਾਫ ਹੋਣ ਵਾਲੇ ਮੈਚ ਦੌਰਾਨ ਅਰਜਨਟੀਨਾ ਟੀਮ ਦੇ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਉਹ ਫਿਲਾਡੇਲਫੀਆ (15 ਜੂਨ), ਕੋਲੰਬਸ (19 ਜੂਨ), ਨੈਸ਼ਵਿਲ (29 ਜੂਨ), ਸ਼ਾਰਲੋਟ (3 ਜੁਲਾਈ) ਅਤੇ ਸਿਨਸਿਨਾਟੀ (6 ਜੁਲਾਈ) ਦੇ ਖਿਲਾਫ ਮੈਚ ਵੀ ਨਹੀਂ ਖੇਡ ਸਕਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।