ਫੁੱਟਬਾਲ ਦੇ ਸਰਵਸ੍ਰੇਸ਼ਠ ਖਿਡਾਰੀ ਮੇਸੀ ਨੇ ਕਿਹਾ- ਉਮਰ ਦਾ ਅਸਰ ਮੇਰੀ ਖੇਡ ''ਤੇ ਨਹੀਂ ਪਵੇਗਾ
Tuesday, Dec 03, 2019 - 06:41 PM (IST)

ਪੈਰਿਸ : ਛੇਵੀਂ ਵਾਰ ਫਿਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਜਿੱਤਣ ਵਾਲੇ 32 ਸਾਲਾ ਦੇ ਲਿਓਨਿਲ ਮੇਸੀ ਨੇ ਕਿਹਾ ਕਿ ਉਹ ਉਮਰ ਨੂੰ ਆਪਣੀ ਖੇਡ ਦੇ ਅੱਗੇ ਨਹੀਂ ਆਉਣ ਦੇਵੇਗਾ। ਅਮਰੀਕਾ ਦੀ ਵਿਸ਼ਵ ਕੱਪ ਸੁਪਰ ਸਟਾਰ ਮੇਗਾਨ ਰੋਪਿਨੋ ਨੇ ਮਹਿਲਾ ਵਰਗ ਵਿਚ ਪੁਰਸਕਾਰ ਜਿੱਤਿਆ। ਮੇਗਾਨ ਪੁਰਸਕਾਰ ਲੈਣ ਨਹੀਂ ਪਹੁੰਚ ਸਕੀ ਪਰ ਮੇਸੀ ਆਪਣੀ ਪਤਨੀ ਤੇ ਦੋਵਾਂ ਬੱਚਿਆਂ ਦੇ ਨਾਲ ਆਇਆ ਸੀ।
ਮੇਸੀ ਨੇ ਕਿਹਾ, '''ਮੈਂ ਦਸ ਸਾਲ ਪਹਿਲਾਂ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ। ਮੈਂ 22 ਸਾਲ ਦਾ ਸੀ ਤੇ ਆਪਣੇ ਤਿੰਨੇ ਭਰਾਵਾਂ ਦੇ ਨਾਲ ਇੱਥੇ ਆਇਆ ਸੀ। ਮੇਰੇ ਲਈ ਇਹ ਸੁਪਨੇ ਵਰਗਾ ਸੀ।'' ਉਸ ਨੇ ਕਿਹਾ, ''ਸਭ ਕੁਝ ਠੀਕ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਸਾਲ ਮੈਂ ਹੋਰ ਖੇਡ ਸਕਦਾ ਹਾਂ। ਇਸ ਸਮੇਂ ਮੰਨੋ ਜਿਵੇਂ ਮੈਂ ਉਡ ਰਿਹਾ ਹਾਂ ਤੇ ਸਭ ਕੁਝ ਅਚਾਨਕ ਹੋ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਖੇਡ ਦਾ ਮਜ਼ਾ ਲੈਂਦਾ ਰਹਾਂਗਾ।