ਧਾਕੜ ਸਟ੍ਰਾਈਕਰ ਲਿਓਨਿਲ ਮੇਸੀ ਨੇ ਰੋਨਾਲਡੋ ਨੂੰ ਪਛਾੜਿਆ

Monday, Dec 09, 2019 - 09:32 AM (IST)

ਧਾਕੜ ਸਟ੍ਰਾਈਕਰ ਲਿਓਨਿਲ ਮੇਸੀ ਨੇ ਰੋਨਾਲਡੋ ਨੂੰ ਪਛਾੜਿਆ

ਮੈਡਰਿਡ— ਧਾਕੜ ਸਟ੍ਰਾਈਕਰ ਲਿਓਨਿਲ ਮੇਸੀ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ 'ਚ 35ਵੀਂ ਹੈਟ੍ਰਿਕ ਦੇ ਨਾਲ ਨਵਾਂ ਰਿਕਾਰਡ ਬਣਾਇਆ ਜਿਸ ਨਾਲ ਬਾਰਸੀਲੋਨਾ ਦੀ ਟੀਮ ਰੀਅਲ ਮਾਲੋਰਕਾ ਨੂੰ 5-2 ਦੇ ਫ਼ਰਕ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਪੁੱਜ ਗਈ। ਮੇਸੀ ਦੇ ਤਿੰਨ ਗੋਲਾਂ ਤੋਂ ਇਲਾਵਾ ਏਂਟੋਨੀ ਗ੍ਰੀਜਮੈਨ ਤੇ ਲੁਇਸ ਸੁਆਰੇਜ ਨੇ ਵੀ ਬਾਰਸੀਲੋਨਾ ਵੱਲੋਂ ਇਕ-ਇਕ ਗੋਲ ਕੀਤਾ। ਹਾਲਾਂਕਿ ਮੇਸੀ ਨੇ ਇਸ ਮੈਚ ਵਿਚ ਇਕ ਖ਼ਾਸ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ ਲਾ ਲੀਗਾ ਵਿਚ ਸਭ ਤੋਂ ਜ਼ਿਆਦਾ ਹੈਟ੍ਰਿਕ ਬਣਾਉਣ ਦੇ ਮਾਮਲੇ ਵਿਚ ਕ੍ਰਿਸਟੀਆਨੋ ਰੋਨਾਲਡੋ ਨੂੰ ਪਛਾੜ ਦਿੱਤਾ। ਮੇਸੀ ਨੇ 35ਵੀਂ ਹੈਟ੍ਰਿਕ ਲਾਈ ਜਦਕਿ ਰੋਨਾਲਡੋ ਇਸ ਲੀਗ ਵਿਚ 34 ਹੈਟ੍ਰਿਕਾਂ ਲਾ ਚੁੱਕੇ ਹਨ। ਮਾਲੋਰਕਾ ਵੱਲੋਂ ਦੋਵੇਂ ਗੋਲ ਏਂਟੇ ਬੁਡਮਿਰ ਨੇ ਕੀਤੇ।


author

Tarsem Singh

Content Editor

Related News