ਮੇੱਸੀ ਦੇ ਗੋਲ ਨਾਲ ਬਾਰਸੀਲੋਨਾ ਨੇ ਹਾਰ ਦਾ ਸਿਲਸਿਲਾ ਤੋੜਿਆ

12/14/2020 1:21:44 PM

ਬਾਰਸੀਲੋਨਾ (ਭਾਸ਼ਾ) : ਲਿਓਨੇਲ ਮੇੱਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਰਸੀਲੋਨਾ ਨੇ ਸਪੈਨਿਸ਼ ਲੀਗ ਫੁੱਟਬਾਲ ਵਿਚ ਲਗਾਤਾਰ ਹਾਰ ਦੇ ਸਿਲਸਿਲੇ ਨੂੰ ਤੋੜਦੇ ਹੋਏ ਲੇਵਾਂਟੇ ਨੂੰ 1.0 ਨਾਲ ਹਰਾਇਆ। ਮੇੱਸੀ ਨੇ ਖੱਬੇ ਪੈਰ ਨਾਲ 76ਵੇਂ ਮਿੰਟ ਵਿਚ ਮੈਚ ਦਾ ਇੱਕਮਾਤਰ ਗੋਲ ਦਾਗਿਆ। ਇਸ ਤੋਂ ਪਹਿਲਾਂ ਬਾਰਸੀਲੋਨਾ ਨੂੰ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ। ਪਹਿਲਾਂ ਉਸ ਨੂੰ ਕੈਡਿਜ ਨੇ ਹਰਾਇਆ ਅਤੇ ਫਿਰ ਯੁਵੇਂਟਸ ਨੇ ਚੈਂਪੀਅਨਜ਼ ਲੀਗ ਵਿਚ 3.0 ਨਾਲ ਮਾਤ ਦਿੱਤੀ।

ਬਾਰਸੀਲੋਨਾ ਦੇ ਕੋਚ ਰੋਨਾਲਡ ਕੋਮੈਨ ਨੇ ਕਿਹਾ, 'ਟੀਮਾਂ ਮੇੱਸੀ 'ਤੇ ਹੀ ਫੋਕਸ ਕਰਦੀਆਂ ਹਨ ਅਤੇ ਉਸ ਨੂੰ ਘੇਰਣ ਲਈ ਕਈ ਖਿਡਾਰੀ ਲਗਾ ਦਿੱਤੇ ਜਾਂਦੇ ਹਨ ਪਰ ਅੱਜ ਉਸ ਨੇ ਆਪਣਾ ਦਮ ਵਿਖਾ ਦਿੱਤਾ। ਬਾਰਸੀਲੋਨਾ ਹੁਣ 9 ਅੰਕ ਲੈ ਕੇ 8ਵੇਂ ਸਥਾਨ 'ਤੇ ਹੈ। ਰੀਯਾਲ ਸੋਸ਼ਿਦਾਦ ਨੇ ਐਬਾਰ ਨਾਲ ਡਰਾ ਖੇਡਿਆ ਪਰ ਉਹ ਸਿਖ਼ਰ 'ਤੇ ਹੈ। ਐਟਲੇਟਿਕੋ ਮੈਡਰਿਡ ਤੀਜੇ ਅਤੇ ਵਿਲਾਰੀਯਾਲ ਚੌਥੇ ਸਥਾਨ 'ਤੇ ਹੈ।  


cherry

Content Editor

Related News