ਟੀਮ ਇੰਡੀਆ ਦੀ ਤਰ੍ਹਾਂ ''ਬਲਿਊ'' ਹੋਈ ਇੰਗਲਸ਼ਿ ਟੀਮ

Thursday, May 23, 2019 - 12:20 AM (IST)

ਟੀਮ ਇੰਡੀਆ ਦੀ ਤਰ੍ਹਾਂ ''ਬਲਿਊ'' ਹੋਈ ਇੰਗਲਸ਼ਿ ਟੀਮ

ਲੰਡਨ- ਆਈ. ਸੀ. ਸੀ. ਵਿਸ਼ਵ ਕੱਪ ਦੀ ਮੇਜ਼ਬਾਨ ਇੰਗਲੈਂਡ ਨੇ ਬੁੱਧਵਾਰ ਨੂੰ ਟੂਰਨਾਮੈਂਟ ਲਈ ਆਪਣੀ ਜਰਸੀ ਦੀ ਘੁੰਡ-ਚੁਕਾਈ ਜ਼ੋਰ-ਸ਼ੋਰ ਨਾਲ ਕੀਤੀ। ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਆਉਂਦੇ ਹੀ ਪ੍ਰਸ਼ੰਸਕਾਂ ਨੇ ਨਾ ਸਿਰਫ ਇਸ ਨੂੰ ਭਾਰਤੀ ਟੀਮ ਦੀ ਜਰਸੀ ਦੱਸਿਆ, ਸਗੋਂ ਇਸ ਨੂੰ ਲੈ ਕੇ ਕਈ ਹਾਸੇ ਵਾਲੀਆਂ ਟਿੱਪਣੀਆਂ ਵੀ ਕਰ ਦਿੱਤੀਆਂ।


ਅਸਲ ਵਿਚ ਇੰਗਲੈਂਡ ਨੇ ਆਈ. ਸੀ. ਸੀ. ਟੂਰਨਾਮੈਂਟ ਲਈ ਆਪਣੀ ਜਰਸੀ ਸਾਲ 1992 ਦੇ ਵਿਸ਼ਵ ਕੱਪ ਤੋਂ ਪ੍ਰੇਰਣਾ ਲੈ ਕੇ ਤਿਆਰ ਕੀਤੀ ਹੈ। ਇਹ ਆਖਰੀ ਮੌਕਾ ਸੀ, ਜਦੋਂ ਇੰਗਲਿਸ਼ ਟੀਮ ਨੇ ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਇਹ ਦਿਲਚਸਪ ਹੈ ਕਿ ਕ੍ਰਿਕਟ ਦੇ ਜਨਮਦਾਤਾ ਕਹੇ ਜਾਣ ਵਾਲੇ ਇੰਗਲੈਂਡ ਨੇ ਇਸ ਖੇਡ ਦੇ ਇਤਿਹਾਸ ਵਿਚ ਕਦੇ ਵੀ ਵਨ ਡੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ। ਹਾਲਾਂਕਿ 30 ਮਈ ਤੋਂ ਉਸ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਆਈ. ਸੀ. ਸੀ. ਟੂਰਨਾਮੈਂਟ ਵਿਚ ਉਹ ਖਿਤਾਬ ਦੀ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

PunjabKesari
ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਟਵਿਟਰ 'ਤੇ ਆਪਣੇ ਖਿਡਾਰੀਆਂ ਦੀ ਵਿਸ਼ਵ ਕੱਪ ਦੀ ਨਵੀਂ ਜਰਸੀ ਵਿਚ ਤਸਵੀਰਾਂ ਪੋਸਟ ਕਰਦਿਆਂ ਲਿਖਿਆ, ''ਵਿਸ਼ਵ ਕੱਪ ਦੀ ਜਰਸੀ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ।'' ਈ. ਸੀ. ਬੀ. ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਤੀਕ੍ਰਿਆਵਾਂ ਦੀ ਝੜੀ ਲੱਗ ਗਈ। ਇਸ ਵਿਚ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਇੰਗਲਿਸ਼ ਟੀਮ ਦੀ ਜਰਸੀ ਨੂੰ ਭਾਰਤੀ ਟੀਮ ਦੀ ਜਰਸੀ ਵਰਗਾ ਦੱਸਿਆ। ਕਈ ਪ੍ਰਸ਼ੰਸਕਾਂ ਨੇ ਲਿਖਿਆ ਭਾਰਤ ਅਤੇ ਇੰਗਲੈਂਡ ਦੇ ਮੈਚ ਵਿਸ਼ਵ ਕੱਪ ਵਿਚ ਸ਼ਸ਼ੋਪੰਜ ਪੈਦਾ ਕਰਨ ਵਾਲੇ ਹੋਣਗੇ।

 


author

Gurdeep Singh

Content Editor

Related News