ਪਾਕਿ-ਸ਼੍ਰੀਲੰਕਾ ਦੇ ਦੂਜੇ ਵਨ ਡੇ ਮੈਚ ਦੌਰਾਨ 2 ਵਾਰ ਹੋਈ ਲਾਈਟ ਬੰਦ

10/01/2019 3:38:40 AM

ਕਰਾਚੀ— ਪਾਕਿਸਤਾਨ ਦੀ ਕ੍ਰਿਕਟ ਟੀਮ ਸਾਲਾ ਬਾਅਦ ਆਪਣੇ ਇੱਥੇ ਸ਼੍ਰੀਲੰਕਾਈ ਟੀਮ ਵਨ ਡੇ ਅੰਤਰਰਾਸ਼ਟਰੀ ਮੈਚ ਖੇਡਣ ਉਤਰੀ। ਕਰਾਚੀ ਦੇ ਰਾਸ਼ਟਰੀ ਸਟੇਡੀਅਮ 'ਚ ਪਾਕਿਸਤਾਨ ਤੇ ਸ਼੍ਰੀਲੰਕਾ ਦੀ ਟੀਮ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਗਿਆ। ਸ਼੍ਰੀਲੰਕਾ ਨੇ 3 ਵਨ ਡੇ ਤੇ ਟੀ-20 ਮੈਚਾਂ ਦੀ ਕਰਾਚੀ-ਲਾਹੌਰ 'ਚ ਖੇਡਣ ਦੀ ਆਗਿਆ ਦੇ ਕੇ ਪਾਕਿਸਤਾਨ ਨੂੰ ਵੱਡੀ ਰਾਹਤ ਦਿੱਤੀ ਪਰ 4 ਸਾਲ ਬਾਅਦ ਅੰਤਰਰਾਸ਼ਟਰੀ ਵਨ ਡੇ ਮੈਚ ਦੀ ਮੇਜ਼ਬਾਨੀ ਕਰ ਰਹੇ ਪਾਕਿਸਤਾਨ ਦੀ ਪਹਿਲੇ ਮੁਕਾਬਲੇ 'ਚ ਬੇਇੱਜ਼ਤੀ ਹੋ ਗਈ।

PunjabKesari
ਕਰਾਚੀ 'ਚ ਸ਼੍ਰੀਲੰਕਾ ਵਿਰੁੱਧ ਦੂਜੇ ਵਨ ਡੇ ਦੌਰਾਨ 2 ਵਾਰ ਮੈਚ ਦੇ ਦੌਰਾਨ ਲਾਈਟ ਬੰਦ ਹੋ ਗਈ। ਇਸ ਵਜ੍ਹਾ ਨਾਲ ਕਰਾਚੀ ਦੇ ਨੈਸ਼ਨਲ ਸਟੇਡੀਅਮ ਦੇ ਇਕ ਹਿੱਸੇ ਦੀ ਫਲੱਡ ਲਾਈਟ ਬੰਦ ਹੋ ਗਈ। ਲਾਈਟ ਜਾਣ ਤੋਂ ਬਾਅਦ ਮੈਚ ਨੂੰ 15-20 ਮਿੰਟ ਰੁਕਿਆ ਰਿਹਾ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸਟੇਡੀਅਮ ਦੀ ਮੇਂਟਿਨੇਂਸ 'ਤੇ ਸਵਾਲ ਚੁੱਕੇ।

 


Gurdeep Singh

Content Editor

Related News