ਜਰਮਨੀ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਵਜੂਦ ਕੋਚ ਬਣੇ ਰਹਿਣਗੇ ਲਿਊ

Wednesday, Jun 27, 2018 - 08:08 PM (IST)

ਜਰਮਨੀ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਵਜੂਦ ਕੋਚ ਬਣੇ ਰਹਿਣਗੇ ਲਿਊ

ਕਜਾਨ : ਜਰਮਨ ਫੁੱਟਬਾਲ ਸੰਘ ਦੇ ਪ੍ਰਧਾਨ ਰਿਨਹਾਰਡ ਗ੍ਰਿੰਡਲ ਨੇ ਕਿਹਾ ਕਿ ਪਿਛਲੀ ਜੇਤੂ ਜਰਮਨੀ ਦੇ ਵਿਸ਼ਵ ਕੱਪ ਦੇ ਸ਼ੁਰੂਆਤੀ ਦੌਰ ਤੋਂ ਬਾਹਰ ਹੋਣ ਦੇ ਬਾਵਜੂਦ ਜੋਕਿਮ ਲਿਊ ਟੀਮ ਦੇ ਕੋਚ ਬਣੇ ਰਹਿਣਗੇ। ਜਰਮਨੀ ਟੀਮ ਲਈ ਇਸ ਵਿਸ਼ਵ ਕੱਪ 'ਚ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ ਆਪਣਾ ਪਹਿਲਾ ਮੈਚ ਮੈਕਸਿਕੋ ਤੋਂ 0-1 ਨਾਲ ਹਾਰ ਗਈ ਸੀ। ਹਾਲਾਂਕਿ ਟੀਮ ਨੇ ਅਗਲੇ ਮੈਚ 'ਚ ਸਵੀਡਨ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ 'ਚ ਆਪਣੀਆਂ ਸੰਭਾਵਨਾਵਾਂ ਬਰਕਰਾਰ ਰੱਖੀਆਂ ਹਨ।
PunjabKesari
ਗ੍ਰਿੰਡਲ ਨੇ ਇਕ ਜਰਮਨ ਅਖਬਾਰ ਨੂੰ ਕਿਹਾ, ਵਿਸ਼ਵ ਕੱਪ ਤੋਂ ਪਹਿਲਾਂ ਡੀ.ਐੱਫ.ਬੀ. ਕਾਰਜਕਾਰੀ ਕਮੇਟੀ ਨੇ ਉਨ੍ਹਾਂ ਦਾ ਕਰਾਰ ਵਧਾਉਣ ਦੀ ਪੇਸ਼ਕਸ਼ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ, ਸਾਨੂੰ ਲਗਦਾ ਹੈ ਕਿ ਟੂਰਨਾਮੈਂਟ ਦਾ ਨਤੀਜਾ ਜੋ ਵੀ ਹੋਵੇ, ਵਿਸ਼ਵ ਕੱਪ ਦੇ ਬਾਅਦ ਬਦਲਾਅ ਹੋਵੇਗਾ ਅਤੇ ਬਦਲਾਅ ਦੀ ਅਗਵਾਈ ਕਰਨ ਦੇ ਲਈ ਜੋਕਿਮ ਲਿਊ ਤੋਂ ਬਿਹਤਰ ਕੋਈ ਨਹੀਂ ਹੈ।
PunjabKesari


Related News