''''ਭਾਰਤ-ਆਸਟ੍ਰੇਲੀਆ ਹੋਵੇਗੀ ਮੇਰੀ ਆਖ਼ਰੀ ਸੀਰੀਜ਼..!'''', ਧਾਕੜ ਕ੍ਰਿਕਟਰ ਨੇ ਅਚਾਨਕ ਕਰ''ਤਾ ਸੰਨਿਆਸ ਦਾ ਐਲਾਨ
Tuesday, Jan 13, 2026 - 11:25 AM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੀ ਦਿੱਗਜ ਮਹਿਲਾ ਕ੍ਰਿਕਟਰ ਅਤੇ ਕਪਤਾਨ ਐਲਿਸਾ ਹੀਲੀ ਨੇ ਐਲਾਨ ਕੀਤਾ ਹੈ ਕਿ ਉਹ ਮਾਰਚ ਵਿੱਚ ਭਾਰਤ ਵਿਰੁੱਧ ਹੋਣ ਵਾਲੀ ਘਰੇਲੂ ਸੀਰੀਜ਼ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗੀ। 35 ਸਾਲਾ ਹੀਲੀ ਇਸ ਸੀਰੀਜ਼ ਦੌਰਾਨ ਤਿੰਨ ਵਨਡੇ ਅਤੇ ਪਰਥ ਵਿੱਚ ਹੋਣ ਵਾਲੇ ਇੱਕਲੌਤੇ ਟੈਸਟ ਮੈਚ ਵਿੱਚ ਆਖਰੀ ਵਾਰ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਕਰੇਗੀ।
ਹੀਲੀ ਨੇ ਦੱਸਿਆ ਕਿ ਉਹ ਅਜੇ ਵੀ ਕ੍ਰਿਕਟ ਪ੍ਰਤੀ ਕਾਫੀ ਇਮੋਸ਼ਨਲ ਹਨ, ਪਰ ਉਨ੍ਹਾਂ ਨੇ ਉਹ 'ਮੁਕਾਬਲੇ ਵਾਲੀ ਭਾਵਨਾ' ਗੁਆ ਦਿੱਤੀ ਹੈ ਜੋ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਸੱਟਾਂ ਨੇ ਉਨ੍ਹਾਂ 'ਤੇ ਮਾਨਸਿਕ ਤੌਰ 'ਤੇ ਕਾਫੀ ਪ੍ਰਭਾਵ ਪਾਇਆ ਹੈ। ਪਿਛਲੇ ਸਾਲ WBBL ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਲਈ ਦੋਵਾਂ ਹੱਥਾਂ ਨਾਲ ਬੱਲਾ ਫੜਨਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਕਾਰਨ ਉਸ ਨੇ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ''ਅਮਰੀਕਾ ਲਈ ਭਾਰਤ ਤੋਂ ਅਹਿਮ ਹੋਰ ਕੋਈ ਨਹੀਂ..!'', ਸਰਜੀਓ ਗੋਰ ਨੇ ਮੋਦੀ-ਟਰੰਪ ਦੀ ਦੋਸਤੀ ਦੀ ਕੀਤੀ ਤਾਰੀਫ਼
ਜ਼ਿਕਰਯੋਗ ਹੈ ਕਿ ਐਲਿਸਾ ਹੀਲੀ ਨੇ ਆਪਣੇ 15 ਸਾਲਾਂ ਦੇ ਸ਼ਾਨਦਾਰ ਕਰੀਅਰ ਦੌਰਾਨ ਆਸਟ੍ਰੇਲੀਆ ਦੀ ਦਬਦਬੇ ਵਾਲੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ 123 ਵਨਡੇ ਮੈਚਾਂ ਵਿੱਚ 3,563 ਦੌੜਾਂ (7 ਸੈਂਕੜੇ) ਅਤੇ 162 T20 ਮੈਚਾਂ ਵਿੱਚ 3,054 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 489 ਦੌੜਾਂ ਹਨ। ਉਨ੍ਹਾਂ ਨੇ ਕੁੱਲ 8 ਵਿਸ਼ਵ ਖਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ 6 T20 ਫਾਰਮੈਟ ਅਤੇ 2 ਵਨਡੇ ਕ੍ਰਿਕਟ ਵਿੱਚ ਹਨ।
ਕ੍ਰਿਕਟ ਆਸਟ੍ਰੇਲੀਆ ਦੇ CEO ਟੌਡ ਗ੍ਰੀਨਬਰਗ ਨੇ ਹੀਲੀ ਨੂੰ ਖੇਡ ਦੇ ਆਲ ਟਾਈਮ ਮਹਾਨ ਖਿਡਾਰੀਆਂ ਵਿੱਚੋਂ ਇੱਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਨੇ ਖੇਡ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਹੀਲੀ, ਜੋ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਪਤਨੀ ਹਨ, ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮੈਦਾਨ 'ਤੇ ਉਤਰਨ ਅਤੇ ਰਾਸ਼ਟਰੀ ਗੀਤ ਗਾਉਣ ਦੇ ਪਲਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
