ਸਚਿਨ ਨੇ ਜਦ ਪਾਣੀ ਨਾਲ ਭਰੀ ਪਿੱਚ 'ਤੇ ਕੀਤਾ ਸੀ ਮੈਚ ਅਭਿਆਸ, ਵੀਡੀਓ ਵੇਖ ਫੈਨਜ਼ ਹੋਏ ਹੈਰਾਨ

09/28/2019 1:32:47 PM

ਸਪੋਰਟਸ ਡੈਸਕ— ਕ੍ਰਿਕਟ ਜਗਤ 'ਚ ਸਚਿਨ ਤੇਂਦੁਲਕਰ ਇਕ ਨਾਂ ਹੈ ਜਿਸ ਨੇ ਦੋ ਦਹਾਕਿਆਂ ਤੱਕ ਖੇਡ 'ਤੇ ਰਾਜ ਕੀਤਾ। ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਅਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਇਸ ਮਹਾਨ ਬੱਲੇਬਾਜ਼ ਨੇ ਆਪਣੇ ਪੂਰੇ ਕਰੀਅਰ 'ਚ ਅਭਿਆਸ ਤੋਂ ਕਦੇ ਵੀ ਮੂੰਹ ਨਹੀਂ ਮੋੜਿਆ। ਤੇਂਦੁਲਕਰ ਕਿੰਨੇ ਵੱਡੇ ਬੱਲੇਬਾਜ਼ ਸਨ, ਉਹ ਹਰ ਮੈਚ ਲਈ ਤਿਆਰੀ ਇੰਝ ਕਰਦੇ ਸਨ ਜਿਵੇਂ ਕਿ ਉਹ ਡੈਬਿਊ ਕਰਨ ਚੱਲੇ ਹੋਣ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਪਾਣੀ ਨਾਲ ਭਰੀ ਪਿੱਚ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਛੱਕੇ ਅਤੇ ਕੁਝ ਚੌਕੇ ਵੀ ਲਗਾਏ। ਸਚਿਨ ਦੀ ਇਹ ਵੀਡੀਓ ਲੋਕਾਂ 'ਚ ਕਾਫੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।PunjabKesari

ਟਵਿਟਰ ਹੈਂਡਲ 'ਤੇ ਅਪਲੋਡ ਕੀਤੀ ਇਕ ਵੀਡੀਓ 'ਚ ਸਚਿਨ ਅਭਿਆਸ ਕਰਦੇ ਹੋਏ ਦਿਖਾਈ ਦਿੱਤੇ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵੀ ਸ਼ਾਨਦਾਰ ਲਿੱਖਿਆ ਹੈ। ਉਨ੍ਹਾਂ ਨੇ ਲਿੱਖਿਆ, 'ਖੇਡ ਲਈ ਪਿਆਰ ਅਤੇ ਜਨੂੰਨ ਹਮੇਸ਼ਾਂ ਅਭਿਆਸ ਕਰਨ ਦੇ ਨਵੇਂ ਤਰੀਕਿਆਂ ਨੂੰ ਲੱਭਣ 'ਚ ਤੁਹਾਡੀ ਮਦਦ ਕਰਦਾ ਹੈ, ਅਤੇ ਇਸ ਦਾ ਅਨੰਦ ਲਓ। ਇਸ ਦੇ ਨਾਲ ਹੀ, ਉਸ ਨੇ ਫਲੈਸ਼ ਬੈਕ ਫਰਾਈ-ਡੇ ਹੈਸ਼ਟੈਗ ਦੀ ਵਰਤੋਂ ਵੀ ਕੀਤੀ।

ਕ੍ਰਿਕਟ ਦੇ ਭਗਵਾਨ ਦਾ ਦਰਜਾ ਹਾਸਲ ਕਰਨ ਵਾਲੇ ਸਚਿਨ ਨੇ 15921 ਵਾਰ 200 ਟੈਸਟ ਮੈਚਾਂ ਵਿੱਚ 51 ਸੈਂਕੜੇ ਅਤੇ 68 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਉਨ੍ਹਾਂ ਦਾ ਬੈਸਟ ਸਕੋਰ 248 ਰਿਹਾ ਹੈ। 463 ਵਨ-ਡੇ ਮੈਚ ਇੰਟਰਨੈਸ਼ਨਲ ਮੈਚ ਖੇਡ ਉਨ੍ਹਾਂ ਨੇ ਖਾਤੇ 'ਚ 18426 ਦੌੜਾਂ ਜੋੜੀਆਂ। ਉਨ੍ਹਾਂ ਦੇ ਬੱਲੇ ਚੋਂ 49 ਸੈਂਕੜੇ ਅਤੇ 96 ਅਰਧ ਸੈਂਕੜੇ ਨਿਕਲੇ ਹਨ ਜਦਕਿ ਉਸ ਦਾ ਟਾਪ ਸਕੋਰ 200 ਦੌੜਾਂ ਦਾ ਹੈ।PunjabKesari


Related News