ਜੰਮੂ ’ਚ ਨਿਰਧਾਰਿਤ ਪ੍ਰੋਗਰਾਮ ’ਤੇ ਲੀਜੈਂਡ ਲੀਗ ਕ੍ਰਿਕਟ ਮੈਚ ਹੋਣਗੇ : ਅਧਿਕਾਰੀ

Tuesday, Oct 01, 2024 - 11:16 AM (IST)

ਜੰਮੂ ’ਚ ਨਿਰਧਾਰਿਤ ਪ੍ਰੋਗਰਾਮ ’ਤੇ ਲੀਜੈਂਡ ਲੀਗ ਕ੍ਰਿਕਟ ਮੈਚ ਹੋਣਗੇ : ਅਧਿਕਾਰੀ

ਜੰਮੂ, (ਵਾਰਤਾ)– ਲੀਜੈਂਡ ਲੀਗ ਕ੍ਰਿਕਟ (ਐੱਲ. ਐੱਲ. ਸੀ.) ਟੂਰਨਾਮੈਂਟ ਦੇ ਮੈਚ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ 3 ਅਕਤੂਬਰ ਤੋਂ ਮੌਲਾਨਾ ਆਜ਼ਾਦ ਸਟੇਡੀਅਮ ਵਿਚ ਆਯੋਜਿਤ ਕੀਤੇ ਜਾਣਗੇ। ਲੀਜੈਂਡ ਲੀਗ ਕ੍ਰਿਕਟ ਦੇ ਸਾਂਝੇ ਸੰਸਥਾਪਕ ਰਮਨ ਰਹੇਜਾ ਨੇ ਕਿਹਾ, ‘‘ਸਾਨੂੰ ਜੰਮੂ-ਕਸ਼ਮੀਰ ਖੇਡ ਪ੍ਰੀਸ਼ਦ ਤੋਂ ਮਨਜ਼ੂਰੀ ਮਿਲ ਗਈ ਹੈ ਤੇ ਸਟੇਡੀਅਮ ਵਿਚ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਅਸੀਂ ਜੰਮੂ ਸ਼ਹਿਰ ਵਿਚ ਤੈਅ ਪ੍ਰੋਗਰਾਮ ਦੇ ਅਨੁਸਾਰ ਮੈਚ ਸ਼ੁਰੂ ਹੋਣ ਨੂੰ ਲੈ ਕੇ ਉਤਸ਼ਾਹਿਤ ਹਾਂ।’’

ਰਹੇਜਾ ਨੇ ਕਿਹਾ ਕਿ ਤੈਅ ਪ੍ਰੋਗਰਾਮ ਦੇ ਅਨੁਸਾਰ 3 ਅਕਤੂਬਰ ਨੂੰ ਮਣੀਪਾਲ ਟਾਈਗਰਸ ਤੇ ਟਾਇਮ ਹੈਦਰਾਬਾਦ ਵਿਚਾਲੇ ਸ਼ਾਮ 7 ਵਜੇ ਮੁਕਾਬਲਾ ਖੇਡਿਆ ਜਾਵੇਗਾ। 4 ਅਕਤੂਬਰ ਨੂੰ ਇੰਡੀਆ ਕੈਪੀਟਲਜ਼ ਦਾ ਮੁਕਾਬਲਾ ਕੋਣਾਕਰ ਸੂਯਰਸ ਓਡਿਸ਼ਾ ਦੇ ਨਾਲ ਅਪ੍ਰਾਹ 3 ਵਜੇ ਤੋਂ ਸ਼ੁਰੂ ਹੋਵੇਗਾ। ਇਸ  ਤਰ੍ਹਾਂ ਹੋਰ ਮੁਕਾਬਲੇ ਵੀ ਹੋਣਗੇ।


author

Tarsem Singh

Content Editor

Related News