ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਦੇ ਮੈਦਾਨ ''ਚ ਅਜੇ ਵਾਪਸੀ ਨਹੀਂ

12/10/2018 5:13:32 PM

ਨਵੀਂ ਦਿੱਲੀ— ਦੁਨੀਆ ਦੇ ਦਿੱਗਜ ਬੈਡਮਿੰਟਨ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਕੈਂਸਰ ਨਾਲ ਤਾਂ ਜੰਗ ਜਿੱਤ ਗਏ ਪਰ ਮੈਦਾਨ 'ਤੇ ਵਾਪਸੀ ਲਈ ਉਨ੍ਹਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਨੱਕ ਦੀ ਕੈਂਸਰ ਦੇ ਚੱਲਦੇ ਲੰਮੇ ਸਮੇਂ ਤੋਂ ਕੋਰਟ ਤੋਂ ਦੂਰ ਚੱਲ ਰਹੇ ਚੋਂਗ ਵੇਈ ਤਾਈਵਾਨ ਦੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਟ੍ਰੈਨਿੰਗ ਸ਼ੁਰੂ ਕਰਣਗੇ।

ਪਹਿਲਾਂ ਖਬਰ ਆ ਰਹੀ ਸੀ ਕਿ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਚੋਂਗ ਵੇਈ ਇਸ ਮਹੀਨੇ 'ਚ ਅਭਿਆਸ ਸ਼ੁਰੂ ਕਰ ਸਕਦੇ ਹਨ, ਪਰ ਹੁਣ ਉਹ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕੋਰਟ 'ਤੇ ਵਾਪਸੀ ਕਰਣਗੇ। ਖਬਰਾਂ ਦੀ ਮੰਨੀਏ ਤਾਂ ਉਹ ਅਗਲੇ ਮਹੀਨੇ ਤੱਕ ਕੋਰਟ 'ਤੇ ਨਹੀਂ ਆਉਣਗੇ। ਤਿੰਨ ਵਾਰ ਦੇ ਓਲੰਪਿਕ ਸਿਲਵਰ ਮੈਡਲਿਸਟ 'ਚ ਚੋਂਗ ਵੇਈ ਨੂੰ ਕੁਝ ਮਹੀਨੇ ਪਹਿਲਾਂ ਹੀ ਸ਼ੁਰੂਆਤੀ ਚੋਣ 'ਚ ਨੱਕ ਦੇ ਕੈਂਸਰ ਦਾ ਪਤਾ ਲੱਗ ਗਿਆ ਸੀ, ਜਿਸਦਾ ਇਲਾਜ਼ ਤਾਈਵਾਨ 'ਚ ਪ੍ਰੋਟੋਨ ਥੈਰੇਪੀ ਅਤੇ ਕੀਮੋਥੈਰੇਪੀ ਨਾਲ ਹੋ ਰਿਹਾ ਹੈ।

ਲੀ ਨੇ ਕਿਹਾ ਕਿ ਮੈਂ ਇਸ ਮਹੀਨੇ ਦੇ ਆਖਰੀ 'ਚ ਤਾਈਵਾਨ ਜਾ ਕੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਫੈਸਲਾ ਕਰਾਂਗਾ ਕਿ ਕੀ ਕਰਨਾ ਹੈ। ਮੈਂ ਉਨ੍ਹਾਂ ਦਾ ਲਗਾਤਾਰ ਸੰਪਰਕ 'ਚ ਹਾਂ, ਉਨ੍ਹਾਂ ਨੇ ਮੈਨੂੰ ਜਲਦਬਾਜ਼ੀ ਕਰਨ ਤੋਂ ਮਨ੍ਹਾਂ ਕੀਤਾ ਹੈ ਕਿਉਂਕਿ ਇਹ ਸੱਟ ਨਹੀਂ ਹੈ। ਇਸ ਤੋਂ ਉਭਰਨ 'ਚ ਸਮਾਂ ਲੱਗਦਾ ਹੈ, ਉਨ੍ਹਾਂ ਕਿਹਾ ਕਿ ਮੇਰਾ ਟੀਚਾ ਆਲ ਇੰਗਲੈਂਡ ਨਾਲ ਵਾਪਸੀ ਦਾ ਹੈ, ਪਰ ਮੈਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨਹੀਂ ਹਾਂ ਕਿ ਅਜਿਹਾ ਕਰ ਪਾਊਂਗਾ ਜਾਂ ਨਹੀਂ।


suman saroa

Content Editor

Related News