ਪੇਸ-ਵਾਰੇਲਾ ਬ੍ਰੇਸਟ ਏ.ਟੀ.ਪੀ. ਚੈਲੰਜਰ ਕੁਆਰਟਰ ''ਚ

Wednesday, Oct 24, 2018 - 02:01 PM (IST)

ਪੇਸ-ਵਾਰੇਲਾ ਬ੍ਰੇਸਟ ਏ.ਟੀ.ਪੀ. ਚੈਲੰਜਰ ਕੁਆਰਟਰ ''ਚ

ਬ੍ਰੇਸਟ (ਫਰਾਂਸ)— ਤਜਰਬੇਕਾਰ ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਮੈਕਸਿਕੋ ਦੇ ਮਿਗੁਏਲ ਐਂਜੇਲ ਰੇਯੇਸ ਵਾਰੇਲਾ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੇ ਇੱਥੇ ਚਲ ਰਹੇ ਬ੍ਰੇਸਟ ਓਪਨ ਏ.ਟੀ.ਪੀ ਚੈਲੰਜਰ ਟੂਰਨਾਮੈਂਟ 'ਚ ਸਖਤ ਸੰਘਰਸ਼ ਦੇ ਬਾਅਦ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਪੇਸ ਅਤੇ ਮਿਗੁਏਲ ਦੀ ਜੋੜੀ ਨੇ ਸਪੇਨ ਦੇ ਗੇਰਾਡਰ ਗ੍ਰੈਨੋਲਰਸ ਅਤੇ ਐਨਰਿਕ ਲੋਪੇਜ਼ ਪੇਰੇਜ਼ ਦੀ ਜੋੜੀ ਦੇ ਖਿਲਾਫ ਸਖਤ ਸੰਘਰਸ਼ 'ਚ 4-6, 6-4, 10-7 ਨਾਲ ਜਿੱਤ ਆਪਣੇ ਨਾਂ ਕੀਤੀ।
PunjabKesari
ਟੂਰਨਾਮੈਂਟ 'ਚ ਚੋਟੀ ਦਾ ਦਰਜਾ ਪ੍ਰਾਪਤ ਪੇਸ-ਮਿਗੁਏਲ ਦੀ ਜੋੜੀ ਨੂੰ 55ਵੀਂ ਰੈਂਕ ਜੋੜੀ ਨੇ ਹਾਲਾਂਕਿ ਸਖਤ ਟੱਕਰ ਦਿੱਤੀ ਅਤੇ ਪਹਿਲਾ ਸੈੱਟ ਆਪਣੇ ਨਾਂ ਕਰ ਲਿਆ। ਹਾਲਾਂਕਿ ਭਾਰਤੀ ਖਿਡਾਰੀ ਅਤੇ ਉਨ੍ਹਾਂ ਦੇ 31 ਸਾਲਾ ਜੋੜੀਦਾਰ ਨੇ ਦੂਜਾ ਸੈੱਟ ਜਿੱਤ ਕੇ ਸਕੋਰ ਬਰਾਬਰ ਕੀਤਾ ਜਦਕਿ ਫੈਸਲਾਕੁੰਨ ਸੈੱਟ ਦਾ ਟਾਈਬ੍ਰੇਕਰ ਆਪਣੇ ਨਾਂ ਕਰ ਕੇ ਪ੍ਰੀ-ਕੁਆਰਟਰ ਫਾਈਨਲ ਮੈਚ ਜਿੱਤ ਲਿਆ। ਹੁਣ ਉਹ ਕੁਆਰਟਰ ਫਾਈਨਲ 'ਚ ਫਰਾਂਸ ਦੇ ਬੇਂਚੇਰਿਤ ਅਤੇ ਜਿਆਫਰੀ ਬਲੈਂਕਾਨਿਓਕਸ ਦੀ ਜੋੜੀ ਨਾਲ ਭਿੜਨਗੇ ਜਿਨ੍ਹਾਂ ਨੇ ਹਮਵਤਨ ਬੇਂਜਾਮਿਨ ਬੋਂਜੀ ਅਤੇ ਕੋਂਸਟੈਂਟ ਲਿਸਟੀਨੇਨ ਨੂੰ 6-3, 2-6, 10-4 ਨਾਲ ਹਰਾਇਆ।


Related News