ਰੋਨਾਲਡੋ ਦੀ ਜੁਵੇਂਟਸ ਨੂੰ ਹਰਾ ਕੇ ਲਾਜ਼ੀਓ 5ਵੀਂ ਵਾਰ ਬਣਿਆ ਇਟਾਲੀਅਨ ਸੁਪਰ ਕੱਪ ਦਾ ਚੈਂਪੀਅਨ

12/24/2019 5:03:25 PM

ਸਪੋਰਟਸ ਡੈਸਕ— ਲਾਜ਼ੀਓ ਨੇ ਜੁਵੇਂਟਸ ਨੂੰ ਇਕ ਪਾਸੜ ਮੁਕਾਬਲੇ 'ਚ 3-1 ਨਾਲ ਹਰਾ ਕੇ 5ਵੀਂ ਵਾਰ ਇਟਾਲੀਅਨ ਸੁਪਰ ਕੱਪ ਦਾ ਖਿਤਾਬ ਹਾਸਲ ਕਰ ਲਿਆ ਹੈ। ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਈ ਕਰਿਸ਼ਮਾ ਨਹੀਂ ਦਿਖਾ ਸਕਿਆ ਅਤੇ ਨਤੀਜੇ ਵਜੋਂ ਜੁਵੇਂਟਸ ਨੂੰ ਫਾਈਨਲ 'ਚ ਹਾਰ ਮਿਲੀ। ਲਾਜ਼ੀਓ ਲਈ ਲੁਈਸ ਅਲਬਰਟੋ 16ਵੇਂ ਮਿੰਟ, ਸੇਨਾਦ 73ਵੇਂ ਮਿੰਟ ਅਤੇ ਦਾਨਿਲੋ 90+4 ਨੇ ਇਕ-ਇਕ ਗੋਲ ਕੀਤਾ। ਸੀਰੀ-ਏ ਚੈਂਪੀਅਨ ਜੁਵੇਂਟਸ ਲਈ ਇਕ ਪਾਸੜ ਗੋਲ ਪਾਉਲੋ ਨੇ 45ਵੇਂ ਮਿੰਟ 'ਚ ਕੀਤਾ।PunjabKesari
ਬਾਰਸਿਲੋਨਾ ਤੋਂ ਦੋ ਅੰਕ ਪਿੱਛੇ ਰਹਿ ਗਿਆ ਮੈਡਰਿਡ :
ਅਸੀਂ ਤੁਹਾਨੂੰ ਦੱਸ ਦੇਈਏ ਕਿ ਰਿਅਲ ਮੈਡਰਿਡ ਟੀਮ ਵਿੰਟਰ ਬ੍ਰੇਕ ਤੋਂ ਠੀਕ ਪਹਿਲਾਂ ਆਪਣੇ ਵੱਡੇ ਵਿਰੋਧੀ ਬਾਰਸਿਲੋਨਾ ਤੋਂ 2 ਅੰਕ ਪਿੱਛੇ ਰਹਿ ਗਿਆ। ਰਿਅਲ ਦੇ 18 ਮੈਚਾਂ 'ਚ ਦੱਸ ਜਿੱਤ ਅਤੇ ਸੱਤ ਡ੍ਰਾ ਨਾਲ 37 ਅੰਕ ਹੈ ਅਤੇ ਉਹ ਦੂਜੇ ਸਥਾਨ 'ਤੇ ਹੈ। ਮੇਸੀ ਦੀ ਬਾਰਸਿਲੋਨਾ ਇਨ੍ਹੇ ਹੀ ਮੈਚਾਂ 'ਚ 12 ਜਿੱਤ ਵਲੋਂ 39 ਅੰਕ ਲੈ ਕੇ ਸਿਖਰ 'ਤੇ ਹੈ। ਸੇਵਿਲਾ (34) ਤੀਜੇ ਅਤੇ ਐਟਲੇਟਿਕੋ ਮੈਡਰਿਡ (32 ) ਚੌਥੇ ਨੰਬਰ 'ਤੇ ਹੈ।PunjabKesari
ਰੀਅਲ ਮੈਡਰਿਡ ਅਤੇ ਬਿਲਬਾਓ ਦਾ ਮੈਚ ਡਰਾ :
ਉਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਰੀਅਲ ਮੈਡਰਿਡ ਨੇ ਲਾ ਲੀਗਾ 'ਚ ਐਟਲੇਟਿਕ ਬਿਲਬਾਓ ਖਿਲਾਫ ਗੋਲ ਰਹਿਤ ਡਰਾ ਖੇਡਿਆ। ਪਿਛਲੇ 13 ਸਾਲਾਂ 'ਚ ਇਹ ਪਹਿਲਾ ਮੌਕਾ ਹੈ ਜਦ ਜਿਨੇਦਿਨ ਜਿਦਾਨ ਦੀ ਟੀਮ ਲਗਾਤਾਰ 2 ਲਾ ਲੀਗਾ ਮੈਚਾਂ 'ਚ ਕੋਈ ਗੋਲ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਉਸ ਨੇ 2006 'ਚ ਅਜਿਹਾ ਕੀਤਾ ਸੀ। ਪਿਛਲੇ ਮੈਚ 'ਚ ਉਸ ਨੇ ਬਾਰਸਿਲੋਨਾ ਖਿਲਾਫ ਗੋਲ ਰਹਿਤ ਡਰਾ ਖੇਡਿਆ ਸੀ ਰੀਅਲ ਮੈਡਰਿਡ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਉਸ ਦਾ ਫਾਇਦਾ ਨਹੀਂ ਲੈ ਸਕੇ। ਉਸ ਦੇ ਸਟਾਰ ਖਿਡਾਰੀ ਅਤੇ ਚੋਟੀ ਦੇ ਸਕੋਰਰ ਕਰੀਮ ਬੇਂਜੇਮਾ ਨੇ ਸੱਤ ਮੌਕੇ ਗਵਾਏ।


Related News