ਲਾਵਣਿਆ ਨੇ ਪੇਸ਼ੇਵਰ ਗੋਲਫ ਟੂਰ ’ਚ ਬਣਾਈ ਬੜ੍ਹਤ
Thursday, Nov 13, 2025 - 11:26 AM (IST)
ਨੋਇਡਾ–ਨੌਜਵਾਨ ਲਾਵਣਿਆ ਜਾਦੋਨ ਨੇ ਬੁੱਧਵਾਰ ਨੂੰ ਇੱਥੇ ਪਹਿਲੇ ਦੌਰ ਵਿਚ ਆਖਰੀ ਪੰਜ ਹੋਲ ਵਿਚ ਬਰਡੀਆਂ ਦੇ ਨਾਲ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਪਹਿਲੇ ਦੌਰ ਤੋਂ ਬਾਅਦ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਆਪਣੇ ਪਹਿਲੇ ਪੇਸ਼ੇਵਰ ਸੈਸ਼ਨ ਵਿਚ ਹਿੱਸਾ ਲੈ ਰਹੀ ਗੁਰੂਗ੍ਰਾਮ ਦੀ 18 ਸਾਲਾ ਗੋਲਫਰ ਲਾਵਣਿਆ ਨੇ ਪਹਿਲੇ ਦੌਰ ਵਿਚ ਚਾਰ ਅੰਡਰ ਦਾ ਸਕੋਰ ਬਣਾਇਆ ਸੀ।
ਲਗਭਗ ਛੇ ਹਫਤੇ ਪਹਿਲਾਂ ਆਪਣਾ ਪਹਿਲਾ ਪੇਸ਼ੇਵਰ ਖਿਤਾਬ ਜਿੱਤਣ ਵਾਲੀ ਲਾਵਣਿਆ ਨੇ ਐਮੇਚਿਓਰ ਮਹਰੀਨ ਭਾਟੀਆ ਤੇ ਆਰਡਰ ਆਫ ਮੈਰਿਟ ਦੀ ਸਾਬਕਾ ਜੇਤੂ ਸਨੇਹਾ ਸਿੰਘ ’ਤੇ ਇਕ ਸ਼ਾਟ ਦੀ ਬੜ੍ਹਤ ਬਣਾ ਲਈ ਹੈ। ਮਹਰੀਨ ਤੇ ਸਨੇਹਾ ਨੇ ਤਿੰਨ ਅੰਡਰ 68 ਦਾ ਬਰਾਬਰ ਸਕੋਰ ਬਣਾਇਆ।
