ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ
Tuesday, Sep 14, 2021 - 07:59 PM (IST)
ਨਵੀਂ ਦਿੱਲੀ- ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਹੁਣ ਫ੍ਰੈਂਚਾਇਜ਼ੀ ਕ੍ਰਿਕਟ ਨੂੰ ਵੀ ਅਲਵਿਦਾ ਬੋਲ ਦਿੱਤਾ ਹੈ। ਮਲਿੰਗਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਹ ਐਲਾਨ ਕੀਤਾ ਹੈ। ਮਲਿੰਗਾ ਪਹਿਲੇ ਹੀ ਟੈਸਟ ਅਤੇ ਵਨ ਡੇ ਤੋਂ ਸੰਨਿਆਸ ਲੈ ਚੁੱਕੇ ਹਨ। ਪਿਛਲੇ ਸਾਲ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਵਲੋਂ ਉਹ ਖੇਡ ਨਹੀਂ ਸਕੇ ਸਨ। ਇਸ ਵਾਰ ਉਮੀਦ ਸੀ ਕਿ ਉਹ ਫਿਰ ਮੈਦਾਨ 'ਤੇ ਆਪਣਾ ਹੁਨਰ ਦਿਖਾਉਣਗੇ ਪਰ ਉਨ੍ਹਾਂ ਨੇ ਅਚਾਨਕ ਸੰਨਿਆਸ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ 'ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ
ਹੁਣ ਮੁੰਬਈ ਇੰਡੀਅਨਜ਼ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ 'ਤੇ ਨਿਰਭਰ ਹੈ, ਜਿਸ ਨੇ ਪਿਛਲੇ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਈ. ਪੀ. ਐੱਲ. 2021 ਦਾ ਦੂਜਾ ਸੈਸ਼ਨ 19 ਸਤੰਬਰ ਤੋਂ ਯੂ.ਏ.ਈ. ਵਿਚ ਸ਼ੁਰੂ ਹੋਣਾ ਹੈ। ਅਜਿਹੇ ਵਿਚ ਮਲਿੰਗਾ ਦਾ ਅਚਾਨਕ ਪਿੱਛੇ ਹਟ ਜਾਣਾ ਉਸਦੇ ਫੈਂਸ ਨੂੰ ਝਟਕਾ ਲੱਗਾ ਹੈ। ਦੇਖੋ ਮਲਿੰਗਾ ਦਾ ਟਵੀਟ-
ਮਲਿੰਗਾ ਨੇ ਵੀਡੀਓ ਵਿਚ ਕਿਹਾ ਕਿ ਪਿਛਲੇ 17 ਸਾਲਾਂ 'ਚ ਮੈਂ ਜੋ ਅਨੁਭਵ ਹਾਸਲ ਕੀਤਾ ਹੈ, ਉਸਦੀ ਹੁਣ ਮੈਦਾਨ 'ਤੇ ਜ਼ਰੂਰਤ ਨਹੀਂ ਕਿਉਂਕਿ ਮੈਂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦੇ ਲਈ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਪਰ ਮੈਂ ਉਨ੍ਹਾਂ ਨੌਜਵਾਨ ਪੀੜੀ ਦਾ ਲਗਾਤਾਰ ਸਮਰਥਨ ਅਤੇ ਮਾਰਗਦਰਸ਼ਨ ਕਰਦਾ ਰਹਾਂਗਾ ਜੋ ਇਸ ਖੇਡ ਨੂੰ ਉੱਪਰ ਚੁੱਕਣ ਦੇ ਲਈ ਕੋਸ਼ਿਸ਼ ਕਰ ਰਹੇ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਸਾਰਿਆਂ ਦੇ ਨਾਲ ਰਹਾਂਗਾ ਜੋ ਖੇਡ ਨਾਲ ਪਿਆਰ ਕਰਦੇ ਹਨ। ਦੱਸ ਦੇਈਏ ਕਿ ਮਲਿੰਗਾ ਆਈ. ਪੀ. ਐੱਲ. ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਉਸਦੇ ਨਾਂ 170 ਵਿਕਟਾਂ ਦਰਜ ਹਨ। ਟੀ-20 ਅੰਤਰਰਾਸ਼ਟਰੀ ਵਿਚ ਉਹ 107 ਵਿਕਟਾਂ ਹਾਸਲ ਕਰ ਚੁੱਕੇ ਹਨ। ਉਹ ਹੁਣ ਵੀ ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।