ਬਰਾਇਨ ਲਾਰਾ ਨੇ ਕੀਤੀ ਭਵਿੱਖਬਾਣੀ, ਦੱਸਿਆ ਕਿਹੜੀ ਟੀਮ ਜੀਤੇਗੀ ASHES

Friday, Aug 02, 2019 - 12:45 PM (IST)

ਬਰਾਇਨ ਲਾਰਾ ਨੇ ਕੀਤੀ ਭਵਿੱਖਬਾਣੀ, ਦੱਸਿਆ ਕਿਹੜੀ ਟੀਮ ਜੀਤੇਗੀ ASHES

ਸਪੋਰਟਸ ਡੈਸਕ— ਵੈਸਟਇੰਡੀਜ ਦੇ ਮਹਾਨ ਸਾਬਕਾ ਬਲੇਬਾਜ਼ ਬ੍ਰਾਇਨ ਲਾਰਾ ਨੇ ਅੰਦਾਜਾ ਲਗਾਇਆ ਹੈ ਕਿ ਵਰਲਡ ਚੈਂਪੀਅਨ ਇੰਗਲੈਂਡ ਅਗਲੀ ਏਸ਼ੇਜ ਸੀਰੀਜ 'ਚ ਆਸਟਰੇਲੀਆ ਨੂੰ ਹਰਾਏਗੀ। ਲਾਰਾ ਨੇ ਕਿਹਾ ਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਸਭ ਤੋਂ ਜ਼ਿਆਦਾ ਦੌੜਾਂ ਬਣਾਉਣਗੇ ਤੇ ਤੇਜ਼ ਗੇਂਦਬਾਜ਼ ਕਰਿਸ ਵੋਕਸ ਸਭ ਤੋਂ ਜ਼ਿਆਦਾ ਵਿਕਟਾਂ ਲੈਣਗੇ। ਲਾਰਾ ਨੇ ਟਵੀਟ ਕੀਤਾ-ਏਸ਼ੇਜ 2019 ਲਈ ਮੇਰਾ ਅਨੁਮਾਨ ਹੈ ਕਿ ਇੰਗਲੈਂਡ ਜੀਤੇਗਾ। ਸਭ ਤੋਂ ਜ਼ਿਆਦਾ ਦੌੜਾਂ ਜੋ ਰੂਟ ਤੇ ਸਭ ਤੋਂ ਜ਼ਿਆਦਾ ਵਿਕਟਾਂ ਕਰਿਸ ਵੋਕਸ। ਪਹਿਲਾਂ ਏਸ਼ੇਜ ਟੈਸਟ ਦੇ ਸ਼ੁਰੂਆਤੀ ਦਿਨ ਸਟੀਵ ਸਮਿਥ ਨੇ ਸੈਂਕੜੇ ਲਗਾ ਕੇ ਆਸਟਰੇਲੀਆ ਨੂੰ ਪਰੇਸ਼ਾਨੀ ਤੋਂ ਕੱਢਿਆ। ਇੰਗਲੈਂਡ ਲਈ ਸਟੁਅਰਟ ਬਰਾਡ ਨੇ 5 ਤੇ ਵੋਕਸ ਨੇ 3 ਵਿਕਟਾਂ ਲਈਆਂ।PunjabKesari
ਦੱਸ ਦੇਈਏ ਕਿ ਇੰਗਲੈਂਡ ਤੇ ਆਸਟਰੇਲੀਆ ਦੇ ਵਿਚਾਲੇ ਹੁਣ ਤੱਕ 72 ਏਸ਼ੇਜ ਸੀਰੀਜ ਹੋ ਚੁੱਕੀਆਂ ਹਨ। ਇਨ੍ਹਾਂ 'ਚੋ 33 ਵਾਰ ਆਸਟਰੇਲੀਆ ਤਾਂ 32 ਵਾਰ ਇੰਗਲੈਂਡ ਜਿੱਤਣ 'ਚ ਸਫਲ ਰਿਹਾ ਹੈ। ਇਸ ਵਾਰ ਏਸ਼ੇਜ ਸੀਰੀਜ਼ 'ਚ ਜਬਰਦਸਤ ਟੱਕਰ ਦੇਖਣ ਨੂੰ ਮਿਲੀ ਹੈ। ਇੰਗਲੈਂਡ ਦੀ ਟੀਮ ਦੇ ਹੌਸਲੇ ਕ੍ਰਿਕਟ ਵਰਡ ਕੱਪ ਜਿੱਤ ਕੇ ਬੁਲੰਦ ਹਨ। ਉਥੇ ਹੀ ਆਸਟਰੇਲੀਆਈ ਟੀਮ ਵੀ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਵਾਪਸੀ ਨਾਲ ਮਜਬੂਤ ਹੋਈ ਹੈ।PunjabKesari


Related News