ਲਾਰਾ ਦੱਤਾ ਨੇ ਭੂਪਤੀ ਨਾਲ ਕੀਤਾ ਵਿਆਹ

12/27/2017 5:21:25 AM

ਜਲੰਧਰ — ਮਿਸ ਯੂਨੀਵਰਸ ਪ੍ਰਤੀਯੋਗਿਤਾ ਵਿਚ ਰਿਕਾਰਡ ਪੁਆਇੰਟ ਲੈ ਕੇ ਜਿੱਤ ਦਰਜ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਨੇ ਭਾਰਤੀ ਟੈਨਿਸ ਸਟਾਰ ਮਹੇਸ਼ ਭੂਪਤੀ ਨਾਲ 2011 'ਚ ਵਿਆਹ ਕਰਵਾਇਆ। ਗੋਆ 'ਚ ਕ੍ਰਿਸਚੀਅਨ ਰੀਤੀ-ਰਿਵਾਜਾਂ ਨਾਲ ਹੋਏ ਵਿਆਹ 'ਚ ਕਈ ਸੈਲੀਬ੍ਰਿਟੀਜ਼ ਪਹੁੰਚੇ ਸਨ। ਇਸ ਤੋਂ ਪਹਿਲਾਂ ਲਾਰਾ ਦਾ ਨਾਂ ਮਾਡਲ ਕੈਲੀ ਦੇਰਜੀ ਨਾਲ ਵੀ ਜੁੜਿਆ ਸੀ। ਦੋਵੇਂ 8 ਸਾਲ ਚੰਗੇ ਦੋਸਤ ਰਹੇ। ਇਸ ਤੋਂ ਬਾਅਦ ਅਭਿਨੇਤਾ ਦੀਨੋ ਮੋਰੀਆ ਨਾਲ ਵੀ ਲਾਰਾ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ।
ਦਰਅਸਲ, ਲਾਰਾ ਸ਼ੁਰੂ ਤੋਂ ਹੀ ਟੈਨਿਸ ਦੀ ਫੈਨ ਰਹੀ ਹੈ, ਜਿਸ ਕਾਰਨ ਉਹ ਭਾਰਤੀ ਟੈਨਿਸ ਸਟਾਰ ਮਹੇਸ਼ ਭੂਪਤੀ ਦੇ ਨੇੜੇ ਆਈ। ਦੀਨੋ ਮੋਰੀਆ ਤੋਂ ਬ੍ਰੇਕਅਪ ਤੋਂ ਬਾਅਦ ਲਾਰਾ ਨੂੰ ਭੂਪਤੀ ਨਾਲ ਅਕਸਰ ਦੇਖਿਆ ਜਾਣ ਲੱਗਾ। ਆਖਿਰ ਦੋਵਾਂ ਨੇ ਆਪਣੇ ਰਿਲੇਸ਼ਨ 'ਤੇ ਚੁੱਪੀ ਤੋੜੀ ਤੇ  ਮੰਨਿਆ ਕਿ ਉਹ ਇਕ-ਦੂਜੇ ਨੂੰ ਪਸੰਦ ਕਰਦੇ ਹਨ ਤੇ ਜਲਦ ਹੀ ਵਿਆਹ ਕਰਨ ਵਾਲੇ ਹਨ। ਲਾਰਾ ਬਾਰੇ ਇਕ ਇੰਟਰਵਿਊ 'ਚ ਭੂਪਤੀ ਨੇ ਕਿਹਾ ਸੀ ਕਿ ਜਦੋਂ ਮੈਂ ਪਹਿਲੀ ਵਾਰ ਉਸ ਨੂੰ ਮਿਲਿਆ ਤਾਂ ਮੈਨੂੰ ਲੱਗਾ ਕਿ ਉਹ ਕੋਈ ਸੁਪਨਾ ਹੈ। ਅੱਜ ਅਸਲੀਅਤ 'ਚ ਉਹ ਮੇਰੇ ਨਾਲ ਹੈ। ਮੈਂ ਸਾਰੀ ਜ਼ਿੰਦਗੀ ਤੁਹਾਡੇ (ਲਾਰਾ) ਨਾਲ ਰਹਿਣਾ ਚਾਹੁੰਦਾ ਹਾਂ। ਉਥੇ ਹੀ ਲਾਰਾ ਨੇ ਵੀ ਹਰ ਵਾਅਦਾ ਨਿਭਾਉਣ ਦੀ ਗੱਲ ਕਹੀ। ਜਨਵਰੀ 2012 'ਚ ਉਨ੍ਹਾਂ ਦੇ ਘਰ ਬੇਟੀ ਸਾਇਰਾ ਨੇ ਜਨਮ ਲਿਆ।


Related News