ਦਿੱਲੀ ਗੋਲਫ ਕੋਰਸ ਦੀ ਖੂਬਸੂਰਤੀ ਨੇ ਜਿੱਤਿਆ ਲਾਰਾ ਦਾ ਦਿਲ

Sunday, Dec 15, 2019 - 06:44 PM (IST)

ਦਿੱਲੀ ਗੋਲਫ ਕੋਰਸ ਦੀ ਖੂਬਸੂਰਤੀ ਨੇ ਜਿੱਤਿਆ ਲਾਰਾ ਦਾ ਦਿਲ

ਨਵੀਂ ਦਿੱਲੀ— ਆਪਣੀ ਦਮਦਾਰ ਕਲਾਈ ਨਾਲ ਗੇਂਦ ਨੂੰ ਮੈਦਾਨ ਦੇ ਕਿਸੇ ਵੀ ਹਿੱਸੇ 'ਚ ਭੇਜਣ ਦੀ ਸਮਰੱਥਾ ਰੱਖਣ ਵਾਲੇ ਵੈਸਟਇੰਡੀਜ਼ ਦੇ ਸਾਬਕਾ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਦਾ ਗੋਲਫ ਨਾਲ ਲਗਾਵ ਕਿਸੇ ਤੋਂ ਲੁਕਿਆ ਨਹੀਂ ਹੈ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਟੀ-20 ਸੀਰੀਜ਼ ਦੇ ਦੌਰਾਨ ਕੁਮੈਂਟੇਟਰ ਦੀ ਭੂਮੀਕਾ ਨਿਭਾਉਣ ਵਾਲੇ ਲਾਰਾ ਨੇ ਐਤਵਾਰ ਨੂੰ ਇੱਥੇ ਖੂਬਸੂਰਤ ਦਿੱਲੀ ਗੋਲਫ (ਡੀ. ਜੀ. ਸੀ.) 'ਚ ਹੱਥ ਅਜਮਾਇਆ। ਊਸ਼ਾ ਗਰੁੱਪ ਦੇ ਬ੍ਰਾਂਡ ਅੰਬੈਸਡਰ ਬਣੇ ਲਾਰਾ ਤੋਂ ਜਦੋਂ ਡੀ. ਜੀ. ਸੀ. ਦੇ ਵਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾ ਨੇ ਕਿਹਾ 'ਇਹ ਖੂਬਸੂਰਤ ਹੈ, ਮੇਰੇ ਲਈ ਇਸਦੀ ਚੌੜਾਈ ਥੋੜੀ ਘੱਟ ਹੈ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਆਨਾ ਮੇਰੇ ਲਈ ਸ਼ਾਨਦਾਰ ਰਿਹਾ।'
ਇੱਥੇ ਲੋਕਾਂ ਨਾਲ ਮਿਲ ਕੇ ਵਧੀਆ ਲੱਗਾ। ਲਾਰਾ ਨੇ ਕਿਹਾ ਕਿ ਕ੍ਰਿਕਟਰਾਂ 'ਚ ਰਿਕੀ ਪੋਂਟਿੰਗ ਸ਼ਾਨਦਾਰ ਗੋਲਫਰ ਹਨ ਜਦਕਿ ਮਹਾਨ ਭਾਰਤੀ ਹਰਫਨਮੌਲਾ ਕਪਿਲ ਦੇਵ ਵੀ ਵਧੀਆ ਗੋਲਫਰ ਹਨ। ਉਨ੍ਹਾ ਨੇ ਕਿਹਾ ਕਿ ਕਪਿਲ ਬਹੁਤ ਵਧੀਆ ਹਨ। ਰਿਕੀ ਪੋਂਟਿੰਗ ਵੀ ਸ਼ਾਨਦਾਰ ਗੋਲਫਰ ਹਨ। ਮੈਂ ਗ੍ਰੇਗ ਬਲੇਵੇਟ ਦੇ ਨਾਲ ਨਹੀਂ ਖੇਡਿਆ ਪਰ ਸੁਣਿਆ ਹੈ ਕਿ ਉਹ ਚੈਂਪੀਅਨ ਗੋਲਫਰ ਹਨ।


author

Gurdeep Singh

Content Editor

Related News