ਸ਼ਾਹਿਦ ਅਫਰੀਦੀ ਲੰਕਾ 'ਚ ਮਚਾਉਣਗੇ ਧੂਮ; ਪਾਕਿ ਦਾ ਇਹ ਬੱਲੇਬਾਜ਼ ਵੀ ਖੇਡੇਗਾ LPL

Saturday, Sep 05, 2020 - 12:30 PM (IST)

ਸ਼ਾਹਿਦ ਅਫਰੀਦੀ ਲੰਕਾ 'ਚ ਮਚਾਉਣਗੇ ਧੂਮ; ਪਾਕਿ ਦਾ ਇਹ ਬੱਲੇਬਾਜ਼ ਵੀ ਖੇਡੇਗਾ LPL

ਸਪੋਰਟਸ ਡੈਕਸ : ਸਾਬਕਾ ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਅਤੇ ਸਰਫਰਾਜ ਅਹਿਮਦ ਲੰਕਾ ਪ੍ਰੀਮੀਅਰ ਲੀਗ ਵਿਚ ਗੈਲੇ ਗਲੇਡੀਏਟਰਸ ਲਈ ਖੇਡਣਗੇ, ਜਿਸ ਨੂੰ ਪਾਕਿਸਤਾਨ ਸੁਪਰ ਲੀਗ ਦੀ ਫਰੈਂਚਾਇਜ਼ੀ ਕਵੇਟਾ ਗਲੇਡੀਏਟਰਸ ਦੇ ਮਾਲਕ ਨੇ ਖ਼ਰੀਦਿਆ ਸੀ। ਕਵੇਟ ਗਲੈਡੀਏਟਰਸ ਦੇ ਮਾਲਕ ਨਦੀਮ ਉਮਰ ਨੇ ਕਰਾਚੀ ਵਿਚ ਗੈਲੇ ਗਲੇਡੀਏਟਰਸ ਦੀ ਜਰਸੀ ਦਾ ਉਦਘਾਟਨ ਕਰਦੇ ਹੋਏ ਇਹ ਐਲਾਨ ਕੀਤਾ। ਅਫਰੀਦੀ ਨੂੰ ਟੀਮ ਦਾ 'ਆਈਕਨ ਖਿਡਾਰੀ' ਚੁਣਿਆ ਗਿਆ ਅਤੇ ਸਾਬਕਾ ਹਰਫਨਮੌਲਾ ਖਿਡਾਰੀ ਨੇ ਉਮਰ ਨੂੰ ਟਵੀਟ ਕਰਕੇ ਧੰਨਵਾਦ ਕਿਹਾ।

ਇਹ ਵੀ ਪੜ੍ਹੋ:  IPL 2020 ਨਾ ਖੇਡਣ 'ਤੇ ਹਰਭਜਨ ਸਿੰਘ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਇਸ ਸਾਲ ਪਾਕਿਸਤਾਨ ਸੁਪਰ ਲੀਗ ਵਿਚ ਮੁਲਤਾਨ ਸੁਲਤਾਂਸ ਲਈ ਖੇਡਣ ਵਾਲੇ 40 ਸਾਲਾ ਖਿਡਾਰੀ ਨੇ ਟਵੀਟ ਕੀਤਾ, 'ਗੈਲੇ ਗਲੇਡੀਏਟਰਸ ਦਾ ਆਈਕਨ ਖਿਡਾਰੀ ਬਣ ਕੇ ਮਾਣ ਹੈ। ਮੈਂ ਨਦੀਮ ਉਮਰ ਭਰਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਨਾਲ ਹੀ ਉਨ੍ਹਾਂ ਨੂੰ ਪਾਕਿਸਤਾਨ ਤੋਂ ਐੱਲ.ਪੀ.ਐੱਲ. ਵਿਚ ਟੀਮ ਖ਼ਰੀਦਣ ਵਾਲੀ ਪਹਿਲੀ ਫਰੈਂਚਾਇਜ਼ੀ ਬਣਨ ਲਈ ਵਧਾਈ ਦੇਣਾ ਚਾਹੁੰਦਾ ਹੈ।'

ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼

 


ਲੰਕਾ ਪ੍ਰੀਮੀਅਰ ਲੀਗ ਦਾ ਆਯੋਜਨ 14 ਨਵੰਬਰ ਤੋਂ 6 ਦੰਸਬਰ ਤੱਕ ਕੀਤਾ ਜਾਵੇਗਾ ਅਤੇ ਸ਼੍ਰੀਲੰਕਾਈ ਬੋਰਡ ਨੇ ਲੀਗ ਦੇ ਸਾਰੇ ਅਧਿਕਾਰ ਵੇਚ ਦਿੱਤੇ ਹਨ, ਜਿਸ ਵਿਚ ਪ੍ਰਸਾਰਨ ਅਤੇ ਮੀਡੀਆ ਅਧਿਕਾਰ ਸ਼ਾਮਲ ਹੈ।

ਇਹ ਵੀ ਪੜ੍ਹੋ: ਜ਼ਰੂਰੀ ਸੂਚਨਾ: ਜੇਕਰ ਤੁਹਾਡਾ ਵੀ ਹੈ ਪੋਸਟ ਆਫ਼ਿਸ 'ਚ ਬਚਤ ਖਾਤਾ ਤਾਂ ਪੜ੍ਹੋ ਇਹ ਖ਼ਬਰ


author

cherry

Content Editor

Related News