ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਡਲਬਯੂ.ਬੀ.ਸੀ. ਯੁਵਾ ਖ਼ਿਤਾਬ ਲਈ ਭਿੜਨਗੇ
Thursday, Feb 18, 2021 - 03:16 PM (IST)
ਨਵੀਂ ਦਿੱਲੀ (ਭਾਸ਼ਾ) : ਭਾਰਤੀ ਪੇਸ਼ੇਵਰ ਮੁੱਕੇਬਾਜ਼ ਲਾਲਰਿਨਸਾਂਗਾ ਤਲਾਓ ਵਿਸ਼ਵ ਮੁੱਕੇਬਾਜ਼ੀ ਪਰਿਸ਼ਦ ਦੇ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬ ਲਈ 6 ਮਾਰਚ ਨੂੰ ਘਾਨਾ ਦੇ ਏਰਿਕ ਕਵਾਰਮ ਨਾਲ ਭਿੜਨਗੇ। ਇਹ ਮੁਕਾਬਲਾ ਆਈਜੋਲ ਵਿਚ ਆਯੋਜਿਤ ਕੀਤਾ ਜਾਵੇਗਾ।
ਕਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਇਸ ਵਿਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪੇਸ਼ੇਵਰ ਸਰਕਿਟ ਵਿਚ 21 ਸਾਲਾ ਲਾਲਰਿਨਸਾਂਗਾ ਨੇ ਚਾਰ ਮੁਕਾਬਲੇ ਲੜੇ ਹਨ ਅਤੇ ਉਹ ਹੁਣ ਤੱਕ ਅਜੇਤੂ ਰਹੇ ਹਨ। ਉਨ੍ਹਾਂ ਨੇ ਆਖ਼ਰੀ ਮੁਕਾਬਲਾ 30 ਜਨਵਰੀ ਨੂੰ ਮੁੰਬਈ ਵਿਚ ਲੜਿਆ ਸੀ। ਹੁਣ 57 ਕਿਲੋਗ੍ਰਾਮ ਵਿਚ ਉਨ੍ਹਾਂ ਦੀ ਵਿਸ਼ਵ ਰੈਂਕਿੰਗ 276 ਹੈ। 23 ਸਾਲਾ ਕਵਾਰਮ ਨੂੰ 5 ਮੁਕਾਬਲਿਆਂ ਦਾ ਤਜ਼ਰਬਾ ਹੈ, ਜਿਸ ਵਿਚੋਂ ਚਾਰ ਵਿਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਖ਼ਰੀ ਮੁਕਾਬਲਾ ਦਸੰਬਰ 2019 ਵਿਚ ਲੜਿਆ ਸੀ। ਲਾਗੋਸ ਵਿਚ ਹੋਏ ਇਸ ਮੁਕਾਬਲੇ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।