ਮੁੰਬਈ 'ਤੇ ਦਿੱਲੀ ਦੀ ਜਿੱਤ ਦੇ ਹੀਰੋ ਲਲਿਤ ਯਾਦਵ, 2 ਵਾਰ ਲਾ ਚੁੱਕੇ ਹਨ 6 ਗੇਂਦਾਂ 'ਤੇ 6 ਛੱਕੇ
Sunday, Mar 27, 2022 - 08:28 PM (IST)
ਸਪੋਰਟਸ ਡੈਸਕ- ਬ੍ਰੋਬੋਰਨ ਸਟੇਡੀਅਮ 'ਚ ਖ਼ਰਾਬ ਸ਼ੁਰੂਆਤ ਦੇ ਬਾਵਜੂਦ ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ ਪਹਿਲੇ ਹੀ ਮੈਚ 'ਚ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ। ਮੁੰਬਈ ਤੋਂ ਮਿਲੇ 177 ਦੌੜਾਂ ਦੇ ਟੀਚੇ ਦੇ ਜਵਾਬ 'ਚ ਇਕ ਸਮੇਂ ਦਿੱਲੀ ਨੇ 72 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਲਲਿਤ ਯਾਦਵ ਸਾਹਮਣੇ ਆਏ। ਉਨ੍ਹਾਂ ਨੇ 38 ਗੇਂਦਾਂ 'ਚ 4 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਤੇ ਅਕਸ਼ਰ ਪਟੇਲ ਦੇ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
ਲਲਿਤ ਯਾਦਵ ਮਿਡਲ ਆਰਡਰ ਦੇ ਬੱਲੇਬਾਜ਼ ਦੇ ਨਾਲ ਆਫ ਸਪਿਨਰ ਵੀ ਹਨ। ਲਲਿਤ 2 ਵਾਰ 6 ਗੇਂਦਾਂ 'ਤ 6 ਛੱਕੇ ਲਾ ਚੁੱਕੇ ਹਨ। ਵਰਿੰਦਰ ਸਹਿਵਾਗ ਨੂੰ ਆਪਣਾ ਆਈਡਲ ਮੰਨਣ ਵਾਲੇ ਲਲਿਤ ਨੇ ਨਜਫਗੜ੍ਹ ਸਪੋਰਟਸ ਕੰਪਲੈਕਸ 'ਚ ਖੇਡੇ ਗਏ ਇਕ ਟੀ-20 ਮੁਕਾਬਲੇ 'ਚ 6 ਗੇਂਦਾਂ 'ਤੇ 6 ਛੱਕੇ ਲਾਏ ਸਨ। ਉਨ੍ਹਾਂ ਨੇ ਇਸ ਮੈਚ 'ਚ ਸਿਰਫ਼ 46 ਗੇਂਦਾਂ 'ਚ 130 ਦੌੜਾਂ ਬਣਾ ਦਿੱਤੀਆਂ ਸਨ। ਉਨ੍ਹਾਂ ਦੇ ਨਾਂ ਅੰਡਰ-14 ਦੇ 40 ਓਵਰ ਦੇ ਮੈਚ 'ਚ ਦੋਹਰਾ ਸੈਂਕੜਾ ਜੜਨ ਦਾ ਰਿਕਾਰਡ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : DC vs MI : ਰੋਹਿਤ ਸ਼ਰਮਾ ਨੇ ਪਹਿਲੇ ਹੀ ਓਵਰ ’ਚ ਛੱਕਾ ਮਾਰ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
ਦਿੱਲੀ 'ਚ ਪੈਦਾ ਹੋਏ ਲਲਿਤ ਨੇ ਫਰਵਰੀ 2018 'ਚ ਵਿਜੇ ਹਜ਼ਾਰੇ ਟਰਾਫੀ 'ਚ ਲਿਸਟ ਏ 'ਚ ਡੈਬਿਊ ਕੀਤਾ ਸੀ। ਰਣਜੀ ਟਰਾਫੀ ਦੇ ਇਸ ਸੀਜ਼ਨ 'ਚ ਉਨ੍ਹਾਂ ਨੇ ਆਪਣਾ ਪਹਿਲਾ ਸੈਂਕੜਾ ਜੜਿਆ ਸੀ। ਉਦੋਂ ਤਾਮਿਲਨਾਡੂ ਦੇ ਖ਼ਿਲਾਫ਼ ਉਨ੍ਹਾਂ ਨੇ 177 ਦੌੜਾਂ ਬਣਾਈਆਂ ਸਨ। ਦਿੱਲੀ ਨਾਲ ਜੁੜਨ ਦੇ ਬਾਅਦ ਲਲਿਤ ਨੇ ਕੋਚ ਰਿਕੀ ਪੋਂਟਿੰਗ ਦਾ ਮਾਰਗਦਰਸ਼ਨ ਲਿਆ। ਲਲਿਤ ਨੇ ਕਿਹਾ ਕਿ ਪੋਂਟਿੰਗ ਨਾਲ ਗੱਲਬਾਤ ਨਾਲ ਉਨ੍ਹਾਂ ਨੂੰ ਅਸਲ 'ਚ ਮਦਦ ਮਿਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।