ਲਕਸ਼ ਨੇ ਸਕਾਟਿਸ਼ ਓਪਨ ਜਿੱਤਿਆ, ਸੈਸ਼ਨ ਦਾ ਇਹ ਚੌਥਾ ਖ਼ਿਤਾਬ

Monday, Nov 25, 2019 - 10:57 AM (IST)

ਲਕਸ਼ ਨੇ ਸਕਾਟਿਸ਼ ਓਪਨ ਜਿੱਤਿਆ, ਸੈਸ਼ਨ ਦਾ ਇਹ ਚੌਥਾ ਖ਼ਿਤਾਬ

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਦੇ ਉਭਰਦੇ ਖਿਡਾਰੀ ਲਕਸ਼ ਸੇਨ ਨੇ ਇੱਥੇ ਸਕਾਟਿਸ਼ ਓਪਨ ਦੇ ਪੁਰਸ਼ ਸਿੰਗਲ ਫਾਈਨਲ 'ਚ ਬ੍ਰਾਜ਼ੀਲ ਦੇ ਯਗੋਰ ਕੋਏਲਹੋ ਖਿਲਾਫ ਰੋਮਾਂਚਕ ਜਿੱਤ ਦੇ ਨਾਲ ਤਿੰਨ ਮਹੀਨਿਆਂ 'ਚ ਚੌਥਾ ਖਿਤਾਬ ਆਪਣੇ ਨਾਂ ਕੀਤਾ। ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਲਕਸ਼ ਨੇ ਐਤਵਾਰ ਰਾਤ ਨੂੰ ਹੋਈ ਫਾਈਨਲ 'ਚ ਬ੍ਰਾਜ਼ੀਲ ਦੇ ਆਪਣੇ ਵਿਰੋਧੀ ਨੂੰ 56 ਮਿੰਟਾਂ 'ਚ 18-21, 21-18, 12-19 ਨਾਲ ਹਰਾਇਆ। ਉੱਤਰਾਖੰਡ ਦੇ 18 ਸਾਲ ਦੇ ਲਕਸ਼ ਦਾ ਪਿਛਲੇ ਚਾਰ ਟੂਰਨਾਮੈਂਟ 'ਚ ਇਹ ਤੀਜਾ ਖਿਤਾਬ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸਾਰਲੋਰਕਸ ਓਪਨ, ਡਚ ਓਪਨ ਅਤੇ ਬੈਲਜੀਅਮ ਇੰਟਰਨੈਸ਼ਨਲ ਦੇ ਖਿਤਾਬ ਜਿੱਤੇ ਸਨ।


author

Tarsem Singh

Content Editor

Related News