ਲਕਸ਼ੈ ਅਤੇ ਰਾਹੁਲ ਡੱਚ ਓਪਨ ਦੇ ਕੁਆਟਰ ਫਾਈਨਲ 'ਚ ਪੁੱਜੇ
Friday, Oct 11, 2019 - 10:50 AM (IST)

ਸਪੋਰਟਸ ਡੈਸਕ— ਨੌਜਵਾਨ ਭਾਰਤੀ ਸ਼ਟਲਰ ਲਕਸ਼ੈ ਸੇਨ ਅਤੇ ਬੀ. ਐੱਮ. ਰਾਹੁਲ ਭਾਰਦਵਾਜ ਨੇ ਵੀਰਵਾਰ ਨੂੰ ਇੱਥੇ ਡੱਚ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ 'ਚ ਪੁਰਸ਼ ਸਿੰਗਲ ਦੇ ਕੁਆਟਰ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਪਿਛਲੇ ਮਹੀਨੇ ਬੈਲਜ਼ੀਅਮ ਓਪਨ ਦਾ ਖਿਤਾਬ ਜਿੱਤਣ ਵਾਲੇ ਲਕਸ਼ੈ ਨੇ ਬ੍ਰਾਜ਼ੀਲ ਦੇ ਯੇਗੋਰ ਕੋਇਲਹੋ ਨੂੰ 43 ਮਿੰਟ ਤਕ ਚੱਲੇ ਮੁਕਾਬਲੇ 'ਚ 21-13,16-21,21-10 ਨਾਲ ਹਰਾਇਆ। ਉੱਥੇ ਹੀ ਦੂਜੇ ਪਾਸੇ ਭਾਰਤੀ ਸ਼ਟਲਰ ਰਾਹੁਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਛੇਵਾਂ ਦਰਜਾ ਪ੍ਰਾਪਤ ਡੈਨਮਾਰਕ ਦੇ ਵਿਕਟਰ ਸਵੇਂਦਸੇਨ ਨੂੰ 21-17,24-26,21-8 ਨਾਲ ਹਾਰ ਦਿੱਤੀ। ਕੁਆਟਰ ਫਾਈਨਲ 'ਚ ਦੋਨੋਂ ਭਾਰਤੀ ਖਿਡਾਰੀ ਇਕ ਦੂਜੇ ਨੂੰ ਚੁਣੌਤੀ ਦੇਣਗੇ।