ਲਕਸ਼ੈ ਸੇਨ ਆਲ ਇੰਗਲੈਂਡ ਓਪਨ ਦੇ ਸੈਮੀਫਾਈਨਲ ’ਚ

03/16/2024 6:57:54 PM

ਬਰਮਿੰਘਮ– ਭਾਰਤ ਦੇ ਸਟਾਰ ਸ਼ਟਲਰ ਲਕਸ਼ੈ ਸੇਨ ਨੇ ਆਲ ਇੰਗਲੈਂਡ ਓਪਨ ਦੇ ਕੁਆਰਟਰ ਫਾਈਨਲ ’ਚ ਸਾਬਕਾ ਚੈਂਪੀਅਨ ਮਲੇਸ਼ੀਆ ਦੇ ਲੀ ਜੀ ਜਿਆ ਨੂੰ ਰੋਮਾਂਚਕ ਮੁਕਾਬਲੇ ’ਚ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਇਕ ਘੰਟਾ 10 ਮਿੰਟ ਤਕ ਚੱਲੇ ਇਸ ਮੈਚ ’ਚ ਲਕਸ਼ੈ ਸੇਨ ਨੇ ਆਪਣੇ ਦ੍ਰਿੜ੍ਹ ਸੰਕਲਪ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ 10ਵੀਂ ਰੈਂਕਿੰਗ ਵਾਲੇ ਮਲੇਸ਼ੀਆਈ ਖਿਡਾਰੀ ਨੂੰ 20-22, 21-16, 21-19 ਨਾਲ ਹਰਾਇਆ। ਇਸ ਜਿੱਤ ਨੇ ਨਾ ਸਿਰਫ ਪੁਰਸ਼ ਸਿੰਗਲਜ਼ ਸੈਮੀਫਾਈਨਲ ’ਚ ਉਸਦੀ ਜਗ੍ਹਾ ਪੱਕੀ ਕੀਤੀ, ਸਗੋਂ ਦੁਨੀਅਾ ਦੇ ਬਿਹਤਰੀਨ ਖਿਡਾਰੀ ਵਿਰੁੱਧ ਉਸਦੇ ਆਹਮੋ-ਸਾਹਮਣੇ ਦੇ ਰਿਕਾਰਡ ਨੂੰ ਵੀ 4-1 ਨਾਲ ਬਿਹਤਰ ਕਰ ਲਿਆ।

ਪਿਛਲੇ ਟੂਰਨਾਮੈਂਟਾਂ ’ਚ 7 ਵਾਰ ਪਹਿਲੇ ਦੌਰ ’ਚੋਂ ਬਾਹਰ ਹੋਣ ਦੇ ਬਾਵਜੂਦ ਲਕਸ਼ੈ ਨੇ ਪਿਛਲੇ ਹਫਤੇ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਪਹੁੰਚ ਕੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਸੀ। ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਉਸ ਨੇ ਬਰਮਿੰਘਮ ਵਿਚ ਐਂਡਰਸ ਐਂਟੋਨਸੇਨ ਤੇ ਲੀ ਜ਼ੀ ਜਿਆਨ ਵਰਗੇ ਚੋਟੀ ਦੇ ਖਿਡਾਰੀਆਂ ਨੂੰ ਹਰਾਇਆ। ਲੀ ਜ਼ੀ ਜਿਆ ਵਿਰੁੱਧ ਸਖਤ ਕੁਆਰਟਰ ਫਾਈਨਲ ਮੁਕਾਬਲਾ ਸੇਨ ਦੇ ਲਚੀਲੇਪਨ ਤੇ ਦ੍ਰਿੜ੍ਹ ਸੰਕਲਪ ਦਾ ਸਬੂਤ ਸੀ। ਉਸ ਨੇ ਪੂਰੇ ਮੈਚ ਖਾਸ ਤੌਰ ’ਤੇ ਫੈਸਲਾਕੁੰਨ ਸੈੱਟ ਦੇ ਮਹੱਤਵਪੂਰਨ ਪਲਾਂ ਦੌਰਾਨ ਆਪਣਾ ਧਿਆਨ ਤੇ ਸਬਰ ਬਰਕਰਾਰ ਰੱਖਿਆ। ਅੰਤ ਵਿਚ ਵੀ ਦੇ ਚੁਣੌਤੀਪੂਰਨ ਵਾਪਸੀ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਸੇਨ ਸ਼ਾਂਤ ਰਿਹਾ ਤੇ ਦੋ ਫੈਸਲਾਕੁੰਨ ਅੰਕਾਂ ਨਾਲ ਜਿੱਤ ਹਾਸਲ ਕੀਤੀ।

ਸੇਨ ਦੀ ਅਗਲੀ ਚੁਣੌਤੀ ਚੀਨ ਦੇ ਦੂਜਾ ਦਰਜਾ ਪ੍ਰਾਪਤ ਸ਼ੀ ਯੂ. ਕਿਊ. ਈ. ਤੇ ਇੰਡੋਨੇਸ਼ੀਅਾਈ ਜੋਨਾਥਨ ਕ੍ਰਿਸਟੀ ਵਿਚਾਲੇ ਕੁਆਰਟਰ ਫਾਈਨਲ ਮੈਚ ਦੇ ਜੇਤੂ ਵਿਰੁੱਧ ਹੋਵੇਗੀ। ਕੋਰਟ ’ਤੇ ਇਹ ਲਗਾਤਾਰ ਸਫਲਤਾ ਬੈਡਮਿੰਟਨ ਦੀ ਦੁਨੀਆ ਵਿਚ ਸੇਨ ਦੀ ਵਧਦੀ ਤਾਕਤ ਨੂੰ ਦਰਸਾਉਂਦੀ ਹੈ ਤੇ ਭਵਿੱਖ ਦੇ ਟੂਰਨਾਮੈਂਟਾਂ ’ਚ ਇਕ ਮਜ਼ਬੂਤ ਦਾਅਵੇਦਾਰ ਦੇ ਰੂਪ ਵਿਚ ਉੱਭਰਨ ਦੀ ਉਸਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ।


Tarsem Singh

Content Editor

Related News