ਲਕਸ਼ੈ ਤੇ ਮਾਲਵਿਕਾ ਡੈੱਨਮਾਰਕ ਓਪਨ ਦੇ ਪਹਿਲੇ ਹੀ ਦੌਰ ’ਚੋਂ ਬਾਹਰ
Wednesday, Oct 16, 2024 - 12:29 PM (IST)

ਓਡੇਨਸੇ, (ਭਾਸ਼ਾ)– ਭਾਰਤ ਦੇ ਲਕਸ਼ੈ ਸੇਨ ਨੂੰ ਚੀਨ ਦੇ ਲੂ ਗੁਆਂਗ ਜੂ ਵਿਰੁੱਧ ਸਖਤ ਸੰਘਰਸ਼ ਕਰਨ ਦੇ ਬਾਵਜੂਦ ਮੰਗਲਵਾਰ ਨੂੰ ਇੱਥੇ ਡੈੱਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ਵਿਚੋਂ ਹੀ ਬਾਹਰ ਹੋਣਾ ਪਿਆ। ਵਿਸ਼ਵ ਚੈਂਪੀਅਨਸ਼ਿਪ (2021) ਦੇ ਸਾਬਕਾ ਕਾਂਸੀ ਤਮਗਾ ਜੇਤੂ ਲਕਸ਼ੈ ਨੂੰ ਚੀਨ ਦੇ ਖਿਡਾਰੀ ਹੱਥੋਂ 21-12, 19-21, 14-21 ਨਾਲ ਜਦਕਿ ਮਾਲਵਿਕਾ ਬੰਸੋਡ ਨੂੰ ਮਹਿਲਾ ਸਿੰਗਲਜ਼ ਵਿਚ ਵੀਅਤਨਾਮ ਦੀ ਏਂਗੁਯੇਨ ਥੁਯੇ ਲਿਨਹ ਨੇ 21-13, 21-12 ਨਾਲ ਹਰਾਇਆ।