ਪਾਕਿਸਤਾਨ ਸੁਪਰ ਲੀਗ : ਲਾਹੌਰ ਨੇ ਕਵੇਟਾ ਨੂੰ ਹਰਾਇਆ, ਕਰਾਚੀ ਦੀ ਛੇਵੀਂ ਹਾਰ

Monday, Feb 14, 2022 - 04:22 PM (IST)

ਪਾਕਿਸਤਾਨ ਸੁਪਰ ਲੀਗ : ਲਾਹੌਰ ਨੇ ਕਵੇਟਾ ਨੂੰ ਹਰਾਇਆ, ਕਰਾਚੀ ਦੀ ਛੇਵੀਂ ਹਾਰ

ਲਾਹੌਰ- ਸ਼ਾਹੀਨ ਸ਼ਾਹ ਅਫਰੀਦੀ ਦੇ ਦਿੱਤੇ ਦੋ ਸ਼ੁਰੂਆਤੀ ਝਟਕਿਆਂ ਤੇ ਫ਼ਖ਼ਰ ਜ਼ਮਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਲਾਹੌਰ ਕਲੰਦਰਸ ਨੇ ਪਾਕਿਸਤਾਨ ਸੁਪਰ ਲੀਗ ਦੇ ਮੈਚ 'ਚ ਕਵੇਟਾ ਗਲੈਡੀਏਟਰਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਕਰਾਚੀ ਕਿੰਗਜ਼ ਨੂੰ ਪੇਸ਼ਾਵਰ ਜ਼ਾਲਮੀ ਨੇ 55 ਦੌੜਾਂ ਨਾਲ ਹਰਾਇਆ ਜੋ ਉਸ ਦੀ ਲਗਾਤਾਰ ਛੇਵੀਂ ਹਾਰ ਸੀ। ਖੱਬੇ ਹੱਥ ਦੇ ਬੱਲੇਬਾਜ਼ ਫ਼ਖ਼ਰ ਜ਼ਮਾਂ ਨੇ 42 ਗੇਂਦਾਂ 'ਚ 53 ਦੌੜਾਂ ਬਣਾਈਆਂ ਜੋ ਉਨ੍ਹਾਂ ਦਾ ਪੰਜਵਾਂ ਅਰਧ ਸੈਂਕੜਾ ਸੀ। ਇਸ ਤੋਂ ਪਹਿਲਾਂ ਕਰਾਚੀ ਦੇ ਖ਼ਿਲਾਫ਼ ਉਨ੍ਹਾਂ ਨੇ ਸੈਂਕੜਾ ਲਾਇਆ ਸੀ। ਲਾਹੌਰ ਦੀ ਟੀਮ ਨੇ 17.4 ਓਵਰ 'ਚ ਦੋ ਵਿਕਟਾਂ 'ਤੇ 143 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 

ਇਹ ਵੀ ਪੜ੍ਹੋ : ਰੈਨਾ, ਸਮਿਥ, ਇਸ਼ਾਂਤ ਨੂੰ ਨਹੀਂ ਮਿਲਿਆ ਕੋਈ ਖ਼ਰੀਦਦਾਰ, ਜਾਣੋ ਚੋਟੀ ਦੇ 10 ਅਨਸੋਲਡ ਖਿਡਾਰੀਆਂ ਬਾਰੇ

ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਕਵੇਟਾ ਦੀ ਟੀਮ 7 ਵਿਕਟਾਂ 'ਤੇ 141 ਦੌੜਾਂ ਹੀ ਬਣਾ ਸਕੀ। ਜੇਸਨ ਰਾਏ ਤੇ ਜੇਮਸ ਵਿੰਸ ਖ਼ਾਤਾ ਖੋਲ੍ਹੇ ਬਿਨਾ ਹੀ ਅਫਰੀਦੀ ਦਾ ਸ਼ਿਕਾਰ ਹੋ ਗਏ। ਸ਼ੁਰੂਆਤੀ ਝਟਕਿਆਂ ਤੋਂ ਕਵੇਟਾ ਦੀ ਟੀਮ ਉਭਰ ਨਾ ਸਕੀ। ਫ਼ਖ਼ਰ ਦੇ ਹੁਣ ਟੂਰਨਾਮੈਂਟ 'ਚ 469 ਦੌੜਾਂ ਹੋ ਗਈਆਂ ਹਨ। ਕਾਮਰਾਨ ਗੁਲਾਮ ਨੇ ਉਨ੍ਹਾਂ ਦਾ ਬਖ਼ੂਬੀ ਸਾਥ ਨਿਭਾਉਂਦੇ ਹੋਏ 55 ਦੌੜਾਂ ਬਣਾਈਆਂ ਤੇ ਦੂਜੇ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕੀਤੀ। 7 ਮੈਚਾਂ 'ਚ ਪੰਜਵੀਂ ਜਿੱਤ ਦੇ ਬਾਅਦ ਲਾਹੌਰ 10 ਅੰਕ ਲੈ ਕੇ ਸਾਰਣੀ 'ਚ ਮੁਲਤਾਨ ਸੁਲਤਾਨ ਦੇ ਬਾਅਦ ਦੂਜੇ ਸਥਾਨ 'ਤੇ ਹੈ। ਕਵੇਟਾ ਦੇ 6 ਅੰਕ ਹਨ। 

ਇਹ ਵੀ ਪੜ੍ਹੋ : ਭਾਰਤ ਨੇ FIH ਪ੍ਰੋ ਲੀਗ 'ਚ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ

ਦੂਜੇ ਮੈਚ 'ਚ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਕਰਾਚੀ ਟੀਮ ਦੀ ਖ਼ਰਾਬ ਫ਼ਾਰਮ ਜਾਰੀ ਰਹੀ। ਪੇਸ਼ਾਵਰ ਖ਼ਿਲਾਫ਼ ਉਹ 6 ਵਿਕਟਾਂ 'ਤੇ 138 ਦੌੜਾਂ ਹੀ ਬਣਾ ਸਕੀ ਜਦਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੇਸ਼ਾਵਰ ਨੇ 6 ਵਿਕਟਾਂ 'ਤੇ 193 ਦੌੜਾਂ ਬਣਾਈਆਂ ਸਨ। ਹਜ਼ਰਤੁੱਲ੍ਹਾ ਜਜਈ ਨੇ 42 ਗੇਂਦ 'ਚ 52 ਤੇ 20 ਸਾਲਾ ਮੁਹੰਮਦ ਹਾਰਿਸ ਨੇ 27 ਗੇਂਦ 'ਚ 49 ਦੌੜਾਂ ਬਣਾਈਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News