ਲਾਹਿੜੀ 52ਵੇਂ ਜਦਕਿ ਸ਼ਰਮਾ 62ਵੇਂ ਸਥਾਨ ''ਤੇ ਰਹੇ
Monday, Jun 03, 2019 - 01:38 PM (IST)

ਡਬਲਿਨ : ਭਾਰਤ ਦੇ ਅਨਿਰਬਾਨ ਲਾਹਿੜੀ ਅਤੇ ਸ਼ੁਭੰਕਰ ਸ਼ਰਮਾ ਇਕ ਮੈਮੋਰਿਅਲ ਗੋਲਫ ਟੂਰਨਾਮੈਂਟ ਵਿਚ ਚੌਥੇ ਅਤੇ ਆਖਰੀ ਦਿਨ ਕ੍ਰਮਵਾਰ : ਟੀ52ਵੇਂ ਅਤੇ ਟੀ62ਵੇਂ ਸਥਾਨ 'ਤੇ ਰਹੇ। ਸ਼ਰਮਾ ਤੀਜੇ ਦੌਰ ਦੇ ਬਾਅਦ ਟੀ 17 'ਤੇ ਸੀ ਪਰ ਸ਼ਨੀਵਾਰ ਨੂੰ ਟੀ 31 'ਤੇ ਖਿਸਕ ਗਏ ਅਤੇ ਐਤਵਾਰ ਨੂੰ ਆਖਰੀ ਹੋਲ 'ਤੇ ਬੋਗੀ ਕਰ ਕੇ 62ਵੇਂ ਸਥਾਨ 'ਤੇ ਰਹੇ। ਲਾਹਿੜੀ ਨੇ 5 ਬਰਡੀ ਲਗਾਏ ਪਰ 5 ਬੋਗੀ ਵੀ ਲਗਾਏ।