ਲਾਹਿੜੀ ਸਾਂਝੇ ਤੌਰ ''ਤੇ 63ਵੇਂ ਸਥਾਨ ''ਤੇ ਖਿਸਕੇ

Sunday, Jan 13, 2019 - 04:14 PM (IST)

ਲਾਹਿੜੀ ਸਾਂਝੇ ਤੌਰ ''ਤੇ 63ਵੇਂ ਸਥਾਨ ''ਤੇ ਖਿਸਕੇ

ਹੋਨੋਲੁਲੁ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਹਵਾਈ ਵਿਚ ਸੋਨੀ ਓਪਨ ਦੇ ਤੀਜੇ ਦੌਰ ਵਿਚ ਇਕ ਓਵਰ 71 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 63ਵੇਂ ਸਥਾਨ 'ਤੇ ਖਿਸਕ ਗਏ ਹਨ। ਲਾਹਿੜੀ  2 ਦੌਰ ਤੋਂ ਬਾਅਦ ਕੁਲ 4 ਅੰਡਰ 136 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 35ਵੇਂ ਸਥਾਨ 'ਤੇ ਸੀ ਪਰ ਤੀਜੇ ਦੌਰ ਵਿਚ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ। ਮੈਟ ਕੂਚਰ ਤੀਜੇ ਦੌਰ ਤੋਂ ਬਾਅਦ ਵੀ ਆਪਣੀ ਬੜ੍ਹਤ ਬਰਕਰਾਰ ਰੱਖਣ 'ਚ ਸਫਲ ਰਹੇ। 54 ਹੋਲ ਖੇਡਣ ਤੋਂ ਬਾਅਦ ਉਨ੍ਹਾਂ ਦਾ ਕੁਲ ਸਕੋਰ 18 ਅੰਡਰ 192 ਹੈ। ਐਂਡਰਿਯੂ ਪੁਟਨੇਮ 67 ਦਾ ਕਾਰਡ ਖੇਡ ਕੇ ਉਨ੍ਹਾਂ ਤੋਂ 2 ਸ਼ਾਟ ਪਿੱਛੇ ਦੂਜੇ ਸਥਾਨ 'ਤੇ ਰਹੇ। ਕੀਥ ਮਿਚੇਲ (63) ਅਤੇ ਚੇਜ ਰੇਏਵੀ (66) ਚਾਰ ਸ਼ਾਟ ਪਿੱਛੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।


Related News