ਲਾਹਿੜੀ ਆਖਰੀ ਦੌਰ ''ਚ 68 ਦੇ ਸਕੋਰ ਨਾਲ ਸਾਂਝੇਤੌਰ ''ਤੇ 52ਵੇਂ ਸਥਾਨ ''ਤੇ ਰਹੇ
Monday, Jul 05, 2021 - 08:28 PM (IST)
ਨਵੀਂ ਦਿੱਲੀ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਚੌਥੇ ਦੌਰ 'ਚ ਲੈਅ ਹਾਸਲ ਕਰਦੇ ਹੋਏ ਚਾਰ ਅੰਡਰ 68 ਦਾ ਕਾਰਡ ਖੇਡਿਆ। ਜਿਸ ਨਾਲ ਉਹ ਰਾਕੇਟ ਮੋਰਗੇਜ ਕਲਾਸਿਕ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 52ਵੇਂ ਸਥਾਨ 'ਤੇ ਰਹੇ।
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਸ਼ੁਰੂਆਤੀ ਤਿੰਨ ਦੌਰ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ (71-69-73) ਤੋਂ ਬਾਅਦ ਉਹ ਸਾਂਝੇ ਤੌਰ 'ਤੇ 70ਵੇਂ ਸਥਾਨ 'ਤੇ ਖਿਸਕ ਗਏ ਸਨ। ਉਨ੍ਹਾਂ ਨੇ ਹਾਲਾਂਕਿ ਵਾਪਸੀ ਕੀਤੀ ਅਤੇ ਆਖਰੀ ਦੌਰ ਤੋਂ ਬਾਅਦ ਉਸਦਾ ਕੁਲ ਸਕੋਰ ਸੱਤ ਅੰਡਰ 281 ਦਾ ਰਿਹਾ। ਉਨ੍ਹਾਂ ਨੇ ਚੌਥੇ ਦੌਰ 'ਚ ਲਗਾਤਾਰ ਤਿੰਨ ਬਰਡੀ ਲਗਾਈਆਂ ਤੇ 6ਵੇਂ ਹੋਲ 'ਚ 25 ਫੁੱਟ ਦੂਰ ਤੋਂ ਪੁਟ ਲਗਾਉਣ (ਗੇਂਦ ਨੂੰ ਹੋਲ 'ਚ ਪਾਉਣਾ) 'ਚ ਸਫਲ ਰਹੇ। ਉਨ੍ਹਾਂ ਨੇ ਇਸ ਦੌਰਾਨ ਇਕ ਈਗਲ ਅਤੇ ਇਕ ਬੋਗੀ ਵੀ ਕੀਤੀ। ਉਹ ਇਸ ਨਤੀਜੇ ਤੋਂ ਖੁਸ਼ ਨਹੀਂ ਹੋਣਗੇ ਪਰ ਚੌਥੇ ਦਿਨ ਦੇ ਪ੍ਰਦਰਸ਼ਨ ਨਾਲ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਜਾਨ ਡੀਰੇ ਕਲਾਸਿਕ ਮੁਕਾਬਲੇ ਤੋਂ ਪਹਿਲਾਂ ਉਸਦਾ ਮਨੋਬਲ ਜ਼ਰੂਰ ਵਧੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।