ਸ਼ਾਟਗੰਨ ਵਿਸ਼ਵ ਕੱਪ : ਕੀਨਾਨ, ਪ੍ਰਿਥਵੀਰਾਜ ਦਾ ਪੁਰਸ਼ ਟ੍ਰੈਪ ਕੁਆਲੀਫਿਕੇਸ਼ਨ ''ਚ ਚੰਗਾ ਪ੍ਰਦਰਸ਼ਨ

05/16/2019 1:36:32 PM

ਚਾਂਗਵਾਨ—ਭਾਰਤ ਦੇ ਕੀਨਾਨ ਚੇਨਾਈ ਅਤੇ ਪ੍ਰਿਥਵੀਰਾਜ ਟੋਂਡਾਈਮੈਨ ਨੇ 25-25 ਦੇ 2 ਪਰਫੈਕਟ ਸਕੋਰ ਕਰ ਕੇ ਆਈ. ਐੱਸ. ਐੱਸ. ਐੱਫ. ਸ਼ਾਟਗੰਨ ਵਿਸ਼ਵ ਕੱਪ ਵਿਚ ਪੁਰਸ਼ਾਂ ਦੀ ਟਰੈਪ ਨਿਸ਼ਾਨੇਬਾਜ਼ੀ 'ਚ 109 ਨਿਸ਼ਾਨੇਬਾਜ਼ਾਂ 'ਚ ਬੜ੍ਹਤ ਬਣਾ ਲਈ ਹੈ। ਅਜੇ 3 ਦੌਰ ਹੋਰ ਬਾਕੀ ਹਨ। ਇਨ੍ਹਾਂ 'ਚੋਂ 6 ਚੋਟੀ ਦੇ ਤਮਗਿਆਂ ਦੀ ਦੌੜ 'ਚ ਜਾਣਗੇ। ਕੀਨਾਨ ਅਤੇ ਪ੍ਰਿਥਵੀਰਾਜ ਦੇ ਨਾਲ ਬ੍ਰਿਟੇਨ ਅਤੇ ਕਜ਼ਾਕਿਸਤਾਨ ਦੇ 2 ਨਿਸ਼ਾਨੇਬਾਜ਼ ਚੋਟੀ 'ਤੇ ਹਨ।PunjabKesari ਭਾਰਤ ਦਾ ਜ਼ੋਰਾਵਰ ਸਿੰਘ ਸੰਧੂ 50 ਵਿਚੋਂ 45 ਸਕੋਰ ਕਰ ਕੇ 82ਵੇਂ ਸਥਾਨ 'ਤੇ ਹੈ। ਮਹਿਲਾ ਵਰਗ ਵਿਚ ਸ਼ਗੁਨ ਚੌਧਰੀ 115 ਦਾ ਸਕੋਰ ਕਰ ਕੇ 35ਵੇਂ ਸਥਾਨ 'ਤੇ ਹੈ, ਜਦਕਿ ਰਾਜੇਸ਼ਵਰੀ ਕੁਮਾਰੀ 99 ਸਕੋਰ ਨਾਲ 56ਵੇਂ ਸਥਾਨ 'ਤੇ ਹੈ।


Related News