ਆਈ.ਸੀ.ਸੀ. ਕੋਡ ਆਫ ਕੰਡਕਟ ਦੀ ਉਲੰਘਣਾ ਲਈ ਕਾਇਲ ਜੈਮੀਸਨ ਨੂੰ ਲੱਗਾ ਜੁਰਮਾਨਾ
Tuesday, Jan 11, 2022 - 06:00 PM (IST)
ਦੁਬਈ (ਵਾਰਤਾ) : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ’ਤੇ ਕ੍ਰਾਈਸਟਚਰਚ ਵਿਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਮੰਗਲਵਾਰ ਨੂੰ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਲੈਵਲ ਇਕ ਦੇ ਉਲੰਘਣ ਲਈ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: IPL 2022 ਟੂਰਨਾਮੈਂਟ ਨੂੰ ਮਿਲਿਆ ਨਵਾਂ ਟਾਈਟਲ ਸਪਾਂਸਰ, TATA ਲਵੇਗਾ Vivo ਦੀ ਜਗ੍ਹਾ
ਮੈਚ ਫੀਸ ਦੇ ਜੁਰਮਾਨੇ ਦੇ ਇਲਾਵਾ ਜੈਮੀਸਨ ਨੂੰ ਇਕ ਡੀਮੈਰਿਟ ਅੰਕ ਵੀ ਦਿੱਤਾ ਗਿਆ ਹੈ। ਪਿਛਲੇ 2 ਸਾਲਾਂ ਵਿਚ ਉਨ੍ਹਾਂ ਨੂੰ ਇਹ ਤੀਜਾ ਡੀਮੈਰਿਟ ਅੰਕ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ’ਤੇ 23 ਮਾਰਚ 2021 ਨੂੰ ਕ੍ਰਾਈਸਟਚਰਚ ਵਿਚ ਬੰਗਲਾਦੇਸ਼ ਦੇ ਖ਼ਿਲਾਫ਼ ਵਨਡੇ ਮੈਚ ਦੌਰਾਨ ਅਤੇ 28 ਦਸੰਬਰ 2020 ਨੂੰ ਪਾਕਿਸਤਾਨ ਖ਼ਿਲਾਫ਼ ਤੋਰੰਗਾ ਵਿਚ ਇਕ ਟੈਸਟ ਮੈਚ ਦੌਰਾਨ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਉਲੰਘਣ ਦਾ ਦੋਸ਼ ਲੱਗਾ ਸੀ।
ਇਹ ਵੀ ਪੜ੍ਹੋ: ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਕੋਰੋਨਾ ਪਾਜ਼ੇਟਿਵ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।