ਸੰਗਾਕਾਰਾ ਨੇ ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀਆਂ ਤਿਆਰੀਆਂ ਦੀ ਕੀਤੀ ਆਲੋਚਨਾ

Friday, May 24, 2019 - 05:31 PM (IST)

ਸੰਗਾਕਾਰਾ ਨੇ ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀਆਂ ਤਿਆਰੀਆਂ ਦੀ ਕੀਤੀ ਆਲੋਚਨਾ

ਲੰਡਨ— ਦਿੱਗਜ ਕ੍ਰਿਕਟਰ ਕੁਮਾਰ ਸੰਗਾਕਾਰਾ ਨੇ ਉਮੀਦ ਜਤਾਈ ਕਿ ਸ਼੍ਰੀਲੰਕਾ ਟੀਮ ਵਿਸ਼ਵ ਕੱਪ ਲਈ ਆਪਣੀ ਅਵਿਵਸਥਿਤ ਤਿਆਰੀਆਂ ਤੋਂ ਉਭਰ ਕੇ ਗੈਰ ਤਜਰਬੇਕਾਰ ਕਪਤਾਨ ਦਿਮੁਥ ਕਰੁਣਾਰਤਨੇ ਦੀ ਅਗਵਾਈ 'ਚ ਚੰਗਾ ਪ੍ਰਦਰਸ਼ਨ ਕਰੇਗੀ। ਅਗਲੇ ਹਫਤੇ ਇੰਗਲੈਂਡ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਇੱਥੇ ਪਹੁੰਚਣ ਤੋਂ ਪਹਿਲਾਂ 1996 'ਚ ਜੇਤੂ ਟੀਮ ਨੂੰ ਪਿਛਲੇ 9 ਮੈਚਾਂ 'ਚੋਂ ਅੱਠ ਇਕ ਰੋਜ਼ਾ ਮੈਚਾਂ 'ਚ ਹਾਰ ਝਲਣੀ ਪਈ। ਟੀਮ ਨੂੰ ਜਿੱਤ ਵੀ ਮਿਲੀ ਪਰ ਸਕਾਟਲੈਂਡ ਖਿਲਾਫ ਜਿਸ ਨੇ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕੀਤਾ ਹੈ। 

ਸ਼੍ਰੀਲੰਕਾ ਦੇ ਸਾਬਕਾ ਕਪਤਾਨ ਨੇ ਕਿਹਾ, '' ਟੀਮ ਦੀ ਚੋਣ ਅਤੇ ਖਿਡਾਰੀਆਂ ਨੂੰ ਲਗਾਤਾਰ ਮੌਕੇ ਦੇਣ ਦੇ ਮਾਮਲੇ 'ਚ ਇਹ ਕਾਫੀ ਤਰਤੀਬਵਾਰ ਰਿਹਾ। ਇਹ ਅਜਿਹੀਆਂ ਚੀਜ਼ਾਂ ਹਨ ਜੋ ਆਤਮਵਿਸ਼ਵਾਸ ਲਈ ਜ਼ਰੂਰੀ ਹਨ।'' ਕ੍ਰਿਕਟ ਦੇ ਮਹਾਨ ਵਿਕਟਕੀਪਰ ਬੱਲੇਬਾਜ਼ਾਂ 'ਚ ਸ਼ੁਮਾਰ ਸੰਗਾਕਾਰਾ 2007 ਅਤੇ 2011 'ਚ ਵਿਸ਼ਵ ਕੱਪ ਦੀ ਉਪ ਜੇਤੂ ਰਹੀ ਸ਼੍ਰੀਲੰਕਾਈ ਟੀਮ ਦੇ ਮੈਂਬਰ ਰਹੇ ਹਨ। ਉਨ੍ਹਾਂ ਕਿਹਾ, ''ਜੇਕਰ ਟੀਮ 'ਚ ਲਗਾਤਾਰ ਬਦਲਾਅ ਹੁੰਦਾ ਹੈ ਤਾਂ ਤੁਸੀਂ ਟੀਮ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਜਗ੍ਹਾ ਹਮੇਸ਼ਾ ਆਪਣੀ ਜਗ੍ਹਾ ਪੱਕੀ ਕਰਨ ਦੇ ਬਾਰੇ ਸੋਚਦੇ ਹਨ। ਮੈਨੂੰ ਲਗਦਾ ਹੈ ਕਿ ਇਹ ਵੱਡੀ ਸਮੱਸਿਆ ਹੈ।''


author

Tarsem Singh

Content Editor

Related News