IPL : ਖ਼ਰਾਬ ਫ਼ਾਰਮ ਕਾਰਨ ਪਲੇਇੰਗ ਇਲੈਵਨ ਚ ਸ਼ਾਮਲ ਨਾ ਕੀਤੇ ਗਏ ਕੁਲਦੀਪ ਯਾਦਵ ਦੇ ਸਪੋਰਟ ''ਚ ਆਏ ਭੱਜੀ
Tuesday, Apr 13, 2021 - 11:05 AM (IST)
ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਪਿਨਰ ਕੁਲਦੀਪ ਯਾਦਵ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਲੈਅ ਤੋਂ ਜੂਝ ਰਹੇ ਹਨ। ਇਹੋ ਕਾਰਨ ਹੈ ਕਿ ਨੈਸ਼ਨਲ ਟੀਮ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੀ ਫ੍ਰੈਂਚਾਈਜ਼ੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਵੀ ਪਲੇਇੰਗ ਇਲੈਵਨ 'ਚ ਉਸ ਨੂੰ ਸਥਾਨ ਨਹੀ ਮਿਲ ਰਿਹਾ ਹੈ। ਕੇ. ਕੇ. ਆਰ. ਨੇ ਇਸ ਸਾਲ ਟੀਮ ਦੇ ਨਾਲ ਸੀਨੀਅਰ ਸਪਿਨਰ ਹਰਭਜਨ ਸਿੰਘ ਨੂੰ ਜੋੜਿਆ ਹੈ। ਹਰਭਜਨ ਹੁਣ ਕੁਲਦੀਪ ਯਾਦਵ ਦੇ ਸਪੋਰਟ ਵਿਚ ਅੱਗੇ ਆਏ ਹਨ।
ਇਹ ਵੀ ਪੜ੍ਹੋ : IPL 2021: ਪੰਜਾਬ ਕਿੰਗਜ਼ ਨੂੰ ਹੌਂਸਲਾ ਦੇਣ ਸਟੇਡੀਅਮ ਪੁੱਜੀ ਪ੍ਰੀਤੀ ਜ਼ਿੰਟਾ, ਜਿੱਤ ’ਤੇ ਮਨਾਇਆ ਜਸ਼ਨ
ਹਰਭਜਨ ਨੇ ਨਾਈਟਰਾਈਡਰਜ਼ ਟੀਮ ਦੇ ਆਪਣੇ ਸਾਥੀ ਸਪਿਨਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੈਨੂੰ ਕੁਲਦੀਪ ਦੀ ਗੇਂਦਬਾਜ਼ੀ ਵਿਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ। ਉਹ ਟੀਮ ਇੰਡੀਆ ਤੇ ਕੇ. ਕੇ. ਆਰ. ਲਈ ਮੈਚ ਜੇਤੂ ਖਿਡਾਰੀ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਹ ਕੋਲਕਾਤਾ ਨਾਈਟ ਰਾਈਡਰਜ਼ ਲਈ ਚੰਗਾ ਪ੍ਰਦਰਸ਼ਨ ਕਰੇਗਾ ਤੇ ਬਾਅਦ ਵਿਚ ਟੀਮ ਇੰਡੀਆ ਲਈ ਵੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।