ਕੁਲਦੀਪ ਨੂੰ ਹਾਂ-ਪੱਖੀ ਮਾਹੌਲ, ਪਿਆਰ ਤੇ ਵਿਸ਼ੇਸ਼ ਦੇਖਰੇਖ ਦੀ ਲੋੜ ਸੀ : ਪੋਂਟਿੰਗ

05/01/2022 3:53:45 PM

ਮੁੰਬਈ- ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਕਿਹਾ ਕਿ ਕੁਲਦੀਪ ਯਾਦਵ ਜਿਹੀ ਬੇਮਿਸਾਲ ਪ੍ਰਤਿਭਾ ਦੇ ਧਨੀ ਖਿਡਾਰੀ ਨੂੰ ਅੱਗੇ ਵਧਾਉਣ ਲਈ 'ਹਾਂ-ਪੱਖੀ ਮਾਹੌਲ' ਦੀ ਲੋੜ ਹੁੰਦੀ ਹੈ, ਜਿਸ 'ਚ ਬਹੁਤ ਸਾਰਾ ਪਿਆਰ ਤੇ ਸਹੀ ਦੇਖਰੇਖ ਸ਼ਾਮਲ ਹੋਵੇ ਜੋ ਕਿ ਦਿੱਲੀ ਦੀ ਟੀਮ ਉਨ੍ਹਾਂ ਨੂੰ ਮੁਹੱਈਆ ਕਰਾਇਆ ਹੈ।

ਇਹ ਵੀ ਪੜ੍ਹੋ : La Liga 2022 : ਰੀਅਲ ਮੈਡ੍ਰਿਡ ਨੇ ਜਿੱਤਿਆ ਰਿਕਾਰਡ 35ਵੀਂ ਵਾਰ ਖਿਤਾਬ

ਖੱਬੇ ਹੱਥ ਦੇ ਇਸ ਕਲਾਈ ਦੇ ਸਪਿਨਰ ਨੇ ਵਰਤਮਾਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਅਜੇ ਤਕ 17 ਵਿਕਟਾਂ ਲਈਆਂ ਹਨ ਤੇ ਉਹ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਟੀਮ ਪ੍ਰਬੰਧਨ ਨੇ ਜ਼ਿਆਦਾਤਰ ਸਮਾਂ ਉਨ੍ਹਾਂ ਨੂੰ ਬਾਹਰ ਬਿਠਾ ਕੇ ਰੱਖਿਆ ਸੀ ਜਦਕਿ ਉਨ੍ਹਾਂ ਦੀ ਪਿਛਲੀ ਆਈ. ਪੀ. ਐੱਲ. ਟੀਮ ਨੇ ਵੀ ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੋਡੇ ਦਾ ਆਪਰੇਸ਼ਨ ਕਰਵਾਉਣਾ ਪਿਆ ਜਿਸ ਕਾਰਨ ਉਹ ਪਿਛਲੇ ਆਈ. ਪੀ. ਐੱਲ. 'ਚ ਨਹੀਂ ਖੇਡ ਸਕੇ ਸਨ।

ਇਹ ਵੀ ਪੜ੍ਹੋ : ਕਾਊਂਟੀ 'ਚ ਬੋਲਿਆ ਪੁਜਾਰਾ ਦਾ ਬੱਲਾ, ਤੀਜੇ ਮੈਚ 'ਚ ਲਗਾਇਆ ਦੋਹਰਾ ਸੈਂਕੜਾ

ਪੋਂਟਿੰਗ ਨੇ ਸਟਾਰ ਸਪੋਰਟਸ ਨੂੰ ਕਿਹਾ, 'ਅਸੀਂ ਅਸਲ 'ਚ ਉਸ ਲਈ ਖ਼ੁਸ਼ ਹਾਂ। ਨਿਲਾਮੀ 'ਚ ਅਸੀਂ ਜਿਨ੍ਹਾਂ ਖਿਡਾਰੀਆਂ ਨੂੰ ਚੁਣਨਾ ਚਾਹੁੰਦੇ ਸੀ ਉਨ੍ਹਾਂ 'ਚੋਂ ਉਹ ਇਕ ਸੀ। ਅਸੀਂ ਉਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਉਸ ਦਾ ਪੂਰਾ ਧਿਆਨ ਰਖਿਆ। ਉਹ ਸ਼ਾਨਦਾਰ ਖਿਡਾਰੀ ਹੈ ਤੇ ਇਸ ਹੁਨਰਮੰਦ ਖੱਬੇ ਹੱਥ ਦੇ ਲੈੱਗ ਸਪਿਨਰ ਨੇ ਵਾਕਈ ਹਾਂ-ਪੱਖੀ ਮਾਹੌਲ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।' ਜਦੋਂ ਜ਼ਿਆਦਾਤਰ ਫ੍ਰੈਂਚਾਈਜ਼ੀ ਟੀਮ ਆਪਰੇਸ਼ਨ ਦੇ ਬਾਅਦ ਕੁਲਦੀਪ ਦੇ ਪ੍ਰਦਰਸ਼ਨ ਨੂੰ ਲੈ ਕੇ ਖਦਸ਼ੇ 'ਚ ਸਨ ਉਦੋਂ ਦਿੱਲੀ ਨੂੰ ਉਨ੍ਹਾਂ ਨੂੰ ਖ਼ਰੀਦਿਆ। ਇਸ ਸਪਿਨਰ ਨੇ ਵੀ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਪ੍ਰਬੰਧਨ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News