ਕੁਰਨਾਲ ਨੇ ਸ਼ੁਰੂ ਕੀਤੀ ਛੋਟੂ ਪੰਡਯਾ ਨੂੰ ਕ੍ਰਿਕਟਰ ਬਣਾਉਣ ਦੀ ਤਿਆਰੀ, ਸ਼ੇਅਰ ਕੀਤੀ ਖ਼ਾਸ ਵੀਡੀਓ

08/07/2020 12:01:26 PM

ਸਪੋਰਟਸ ਡੈਸਕ– ਹਾਰਦਿਕ ਪੰਡਯਾ ਜਦੋਂ ਤੋਂ ਪਿਤਾ ਬਣੇ ਹਨ ਉਨ੍ਹਾਂ ਦੇ ਘਰ ਖੁਸ਼ੀਆਂ ਦੀ ਬਰਸਾਤ ਹੋ ਰਹੀ ਹੈ। ਜਿਥੇ ਆਏ ਦਿਨ ਪੰਡਯਾ ਦੇ ਵੱਡੇ ਭਰਾ ਟੀਮ ਇੰਡੀਆ ਦੇ ਆਲ-ਰਾਊਂਡਰ ਕ੍ਰਿਕਟਰ ਕੁਰਨਾਲ ਪੰਡਯਾ ਸੋਸ਼ਲ ਮੀਡੀਆ ’ਤੇ ਛੋਟੂ ਪੰਡਯਾ ਨਾਲ ਖੇਡਦੇ ਹੋਏ ਵਿਖਾਈ ਦਿੰਦੇ ਹਨ। ਅਜਿਹੇ ’ਚ ਕੁਰਨਾਲ ਪੰਡਯਾ ਦੀ ਇਕ ਹੋਰ ਵੀਡੀਓ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਪ੍ਰਸ਼ੰਸਕ ਵੀ ਕਾਫੀ ਪੰਸਦ ਕਰ ਰਹੇ ਹਨ। 

 

 
 
 
 
 
 
 
 
 
 
 
 
 
 

Let’s talk cricket 🙈

A post shared by Krunal Pandya (@krunalpandya_official) on Aug 6, 2020 at 3:13am PDT

ਦਰਅਸਲ, ਕੁਰਨਾਲ ਪੰਡਯਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖੀ ਹੈ- ‘ਗੱਲ ਕਰਦੇ ਹਾਂ ਕ੍ਰਿਕਟਰ ਦੀ’... ਦੱਸ ਦੇਈਏ ਕਿ ਇਸ ਵੀਡੀਓ ’ਚ ਕੁਰਨਾਲ ਪੰਡਯਾ, ਹਾਰਦਿਕ ਦੇ ਬੇਟੇ ਨਾਲ ਵਿਖਾਈ ਦੇ ਰਹੇ ਹਨ। ਜਿਥੇ ਛੋਟੂ ਪੰਡਯਾ ਆਪਣੇ ਵੱਡੇ ਪਾਪਾ ਦੀ ਗੋਦੀ ’ਚ ਵਿਧਾ ਦੇ ਰਿਹਾ ਹੈ। ਜਿਸ ਤੋਂ ਬਾਅਦ ਟਮ ਇੰਡੀਆ ਦੇ ਕ੍ਰਿਕਟਰ ਕੇ.ਐੱਲ. ਰਾਹੁਲ ਨੇ ਕੁਰਨਾਲ ਪੰਡਯਾ ਦੀ ਪੋਸਟ ’ਤੇ ਕੁਮੈਂਟ ਕੀਤਾ ਹੈ। ਕੇ.ਐੱਲ. ਰਾਹੁਲ ਨੇ ਕੁਮੈਂਟ ’ਚ ਲਿਖਿਆ ਹੈ- ਕਿਰਪਾ ਕਰਕੇ ਉਸ ਨੂੰ ਦੱਸੋ ਕਿ ਉਹ ਇਕ ਹਰਫਨਮੋਲਾ ਤੇਜ਼ ਗੇਂਦਬਾਜ਼ ਆਲ-ਰਾਊਂਡਰ ਬਣੇ...

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਪਲ ਨੇ ਤਾਲਾਬੰਦ ਦੌਰਾਨ ਆਪਣੀਆਂ ਕਈ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਨਤਾਸ਼ਾ ਸਟੇਨਕੋਵਿਕ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹਾਰਦਿਕ ਪੰਡਯਾ ਨੂੰ ਵੀ ਟੈੱਕ ਕੀਤਾ ਸੀ। ਨਤਾਸ਼ਾ ਸਟੇਨਕੋਵਿਕ ਅਤੇ ਹਾਰਦਿਕ ਪੰਡਯਾ ਨੇ 31 ਮਈ 2020 ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਮਾਂ-ਬਾਪ ਬਣਨ ਵਾਲੇ ਹਨ। 


Rakesh

Content Editor

Related News