ਮਹਿੰਗੀਆਂ ਘੜੀਆਂ-ਸੋਨੇ ਸਮੇਤ ਕਾਬੂ ਕਰੁਣਾਲ ਨੇ ਇੰਝ ਛੁਡਾਇਆ ਇਸ ਸਮੱਸਿਆ ਤੋਂ ਪਿੱਛਾ

11/13/2020 5:25:39 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਕਰੁਣਾਲ ਪੰਡਯਾ ਨੂੰ ਬੀਤੇ ਦਿਨ ਗ਼ੈਰਕਾਨੂੰਨੀ ਸੋਨੇ ਦੇ ਨਾਲ ਮੁੰਬਈ ਕੌਮਾਂਤਰੀ ਏਅਰਪੋਰਟ 'ਤੇ ਰੋਕ ਲਿਆ ਗਿਆ। ਡਾਇਰੈਕਟੋਰੇਟ ਆਫ ਰੇਵੇਨਿਊ ਇੰਟਲੀਜੈਂਸ ਨੇ ਉਨ੍ਹਾਂ ਤੋਂ ਕੁਝ ਘੰਟੇ ਪੁੱਛ-ਗਿੱਛ ਕੀਤੀ ਸੀ ਜਿਸ ਦੌਰਾਨ ਕਰੁਣਾਲ ਤੋਂ ਮਹਿੰਗੀਆਂ ਘੜੀਆਂ ਬਰਾਮਦ ਕੀਤੀ ਗਈਆਂ। ਓਡੇਮਾਰਸ ਪਿਗਯੂਟ ਤੇ ਰਾਲੇਕਸ ਬ੍ਰਾਂਡ ਦੀਆਂ ਇਨ੍ਹਾਂ ਤਿੰਨ ਘੜੀਆਂ ਦੀ ਕੀਮਤ ਇਕ ਕਰੋੜ ਦੱਸੀ ਜਾ ਰਹੀ ਹੈ ਕਿਉਂਕਿ ਕਰੁਣਾਲ ਨੇ ਇਸ ਦਾ ਐਲਾਨ ਨਹੀਂ ਕੀਤਾ ਸੀ। ਅਜਿਹੇ 'ਚ ਉਨ੍ਹਾਂ ਨੂੰ 38.5 ਫੀਸਦੀ ਡਿਊਟੀ ਭਾਵ 38 ਲੱਖ ਰੁਪਏ ਅਦਾ ਕਰਨੇ ਹੋਣਗੇ।

ਕਰੁਣਾਲ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੂੰ ਇਸ ਨਿਯਮ ਬਾਰੇ ਪਤਾ ਨਹੀਂ ਸੀ ਤੇ ਉਨ੍ਹਾਂ ਨੇ ਪੈਨਲਟੀ ਦੇਣ ਦੀ ਗੱਲ ਵੀ ਮੰਨੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਉਹ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਨਗੇ। ਇਸ ਤੋਂ ਬਾਅਦ ਡੀ. ਆਰ. ਆਈ. ਨੇ ਉਨ੍ਹਾਂ ਨੂੰ ਜਾਣ ਦਿੱਤਾ। ਕਰੁਣਾਲ ਨੂੰ ਮੁੰਬਈ ਏਅਰਪੋਰਟ 'ਤੇ ਗੈਰਕਾਨੂੰਨੀ ਸੋਨੇ ਦੇ ਨਾਲ ਰੋਕੇ ਜਾਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬਹੁਤ ਟਰੋਲਿੰਗ ਹੋਈ। ਕ੍ਰਿਕਟ ਫੈਂਸ ਨੇ ਵੱਖ-ਵੱਖ ਤਰ੍ਹਾਂ ਦੇ ਮੀਮਸ ਬਣਾ ਕੇ ਇਸ ਮੁੱਦੇ 'ਤੇ ਖੂਬ ਆਨੰਦ ਮਾਣਿਆ।

 

Cricketer #KrunalPandya Stopped At Mumbai Airport For Possession Of Undisclosed Amount Of Gold. pic.twitter.com/yH3bAuIsFA

— ENGineer साहब (@High_On_Chai_) November 13, 2020

Tarsem Singh

Content Editor

Related News