ਟੋਕੀਓ ਪੈਰਾਲੰਪਿਕ ’ਚ ਸੋਨ ਤਮਗਾ ਜਿੱਤਣਾ ਖ਼ਾਸ ਹੋਵੇਗਾ : ਕ੍ਰਿਸ਼ਨਾ ਨਾਗਰ

Friday, Jun 11, 2021 - 12:08 PM (IST)

ਸਪੋਰਟਸ ਡੈਸਕ- ਚੋਟੀ ਦੇ ਪੈਰਾ ਬੈਡਮਿੰਟਨ ਖਿਡਾਰੀ ਕ੍ਰਿਸ਼ਨ ਨਾਗਰ ਨੂੰ ਟੋਕੀਓ 2020 ਪੈਰਾਲੰਪਿਕ ਲਈ ਕੁਆਲੀਫਾਈ ਕਰਨ 'ਤੇ ਮਾਣ ਹੈ ਤੇ ਉਹ 24 ਅਗਸਤ ਤੋਂ ਪੰਜ ਸਤੰਬਰ ਵਿਚਾਲੇ ਹੋਣ ਵਾਲੀਆਂ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਨਾਗਰ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲਾ ਸਮਾਂ ਹੈ ਕਿ ਮੈਂ ਤਦ ਪੈਰਾਲੰਪਿਕ ਖੇਡਾਂ ਦਾ ਹਿੱਸਾ ਬਣਾਂਗਾ ਤੇ ਪੈਰਾ ਬੈਡਮਿੰਟਨ ਵਿਚ ਮੁਕਾਬਲਾ ਕਰਾਂਗਾ। ਮੈਂ ਗੋਲਡ ਮੈਡਲ ਜਿੱਤ ਕੇ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਮੇਰਾ ਇੱਕੋ-ਇਕ ਟੀਚਾ ਪਹਿਲਾ ਸਥਾਨ ਹਾਸਲ ਕਰਨਾ ਹੈ। 


Tarsem Singh

Content Editor

Related News