ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM ਚਿਹਰਾ, ਮੋਦੀ ਕਰਨਗੇ ਵੱਡੀ ਰੈਲੀ

Tuesday, Nov 03, 2026 - 09:41 PM (IST)

ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM ਚਿਹਰਾ, ਮੋਦੀ ਕਰਨਗੇ ਵੱਡੀ ਰੈਲੀ

ਚੰਡੀਗੜ੍ਹ : ਲੰਬੇ ਸਮੇਂ ਤੋਂ ਅਕਾਲੀ ਦਲ-ਭਾਜਪਾ ਵਿਚਾਲੇ ਚੱਲ ਰਹੀਆਂ ਗਠਜੋੜ ਦੀਆਂ ਚਰਚਾਵਾਂ ਹੁਣ ਬਹੁਤ ਜਲਦੀ ਸੱਚ ਹੋਣ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਅਕਾਲੀ ਦਲ-ਭਾਜਪਾ ਵਿਚਾਲੇ ਗਠਜੋੜ ਲਗਭਗ ਫਾਈਨਲ ਹੋ ਚੁੱਕਾ ਹੈ। ਫਿਲਹਾਲ ਸੀਟ ਸ਼ੇਅਰਿੰਗ 'ਤੇ ਗੱਲਬਾਤ ਚੱਲ ਰਹੀ ਹੈ, ਇਹ ਗੱਲਬਾਤ ਵੀ ਅੰਤਿਮ ਦੌਰ ਵਿਚ ਹੈ। ਸੂਤਰਾਂ ਮੁਤਾਬਕ ਭਾਜਪਾ ਲਗਭਗ 35 ਤੋਂ 40 ਸੀਟਾਂ 'ਤੇ ਚੋਣ ਲੜ ਸਕਦੀ ਹੈ। ਲਿਹਾਜ਼ਾ ਜ਼ਿਆਦਾ ਸੀਟਾਂ ਅਕਾਲੀ ਦਲ ਦੇ ਹਿੱਸੇ ਆਉਣਗੀਆਂ। ਸੂਤਰ ਇਹ ਵੀ ਦੱਸਦੇ ਹਨ ਕਿ ਜੇਕਰ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਅਕਾਲੀ ਦਲ ਦਾ ਹੋਵੇਗਾ। ਦੀਵਾਲੀ ਤੋਂ ਬਾਅਦ ਗਠਜੋੜ ਦਾ ਐਲਾਨ ਹੋ ਸਕਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਕਾਇਦਾ ਬਠਿੰਡਾ ਆਉਣਗੇ ਅਤੇ ਇਥੇ ਵੱਡੀ ਰੈਲੀ ਕੀਤੀ ਜਾਵੇਗੀ। ਇਸ ਰੈਲੀ ਵਿਚ ਅਕਾਲੀ ਦਲ ਤੇ ਭਾਜਪਾ ਇਕੋ ਮੰਚ 'ਤੇ ਆ ਸਕਦਾ ਹੈ। 

ਇਹ ਵੀ ਪੜ੍ਹੋ : ਅੱਜ ਆਹਮੋ-ਸਾਹਮਣੋ ਹੋ ਸਕਦੇ ਮੋਦੀ, ਸ਼ਾਹ ਤੇ ਬਾਦਲ ਪਰਿਵਾਰ, ਹੋਣ ਜਾ ਰਹੈ ਵੱਡਾ ਸਮਾਗਮ

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਅਤੇ ਚੰਡੀਗੜ੍ਹ ਵਿਚ 2027 ਦੌਰਾਨ ਐੱਨ. ਡੀ. ਏ. ਦੀ ਸਰਕਾਰ ਬਣਨ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਗਠਜੋੜ ਤੈਅ ਮੰਨਿਆ ਜਾ ਰਿਹਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਭਾਜਪਾ ਲਗਭਗ 35 ਤੋਂ 40 ਸੀਟਾਂ ਮੰਗ ਰਹੀ ਹੈ। ਲਿਹਾਜ਼ਾ 67 ਸੀਟਾਂ ਅਕਾਲੀ ਦਲ ਦੇ ਹਿੱਸੇ ਆਉਣਗੀਆਂ। ਅਕਾਲੀ ਦਲ ਅਤੇ ਭਾਜਪਾ ਵਿਚਾਲੇ 1997 ਤੋਂ 2020 ਤੱਕ ਚੱਲੇ ਗਠਜੋੜ ਵਿਚ ਭਾਜਪਾ ਨੂੰ 117 ਚੋਂ ਸਿਰਫ 23 ਸੀਟਾਂ ਮਿਲਦੀਆਂ ਸਨ ਅਤੇ 94 ਸੀਟਾਂ 'ਤੇ ਅਕਾਲੀ ਦਲ ਚੋਣ ਲੜਦਾ ਸੀ, ਪਰ ਇਸ ਵਾਰ ਸਮੀਕਰਣ ਬਦਲ ਸਕਦੇ ਹਨ। 

ਇਹ ਵੀ ਪੜ੍ਹੋ : ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ

ਭਾਜਪਾ ਨਾਲ ਜੁੜੇ ਸੂਤਰਾਂ ਮੁਤਾਬਕ ਜੇ ਗਠਜੋੜ ਹੁੰਦਾ ਹੈ ਤਾਂ ਇਕ ਵਾਰ ਫਿਰ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿਚ ਜਗ੍ਹਾ ਮਿਲ ਸਕਦੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਂਸਦ ਪਤਨੀ ਹਰਸਿਮਰਤ ਕੌਰ ਬਾਦਲ ਫਿਰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਹੋ ਸਕਦੇ ਹਨ। ਇਸ ਨਾਲ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਕੇਂਦਰ ਵਿਚ ਅਗਵਾਈ ਮਿਲੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕੇਂਦਰ ਵਿਚੋਂ ਹਟਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਮੰਡਲ ਵਿਚ ਪੰਜਾਬ ਦਾ ਕੋਈ ਚਿਹਰਾ ਨਹੀਂ ਹੈ। 

ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ, ਫ਼ੈਸਲੇ ਨੂੰ ਅੰਤਿਮ ਮਨਜ਼ੂਰੀ ਲਈ ਪੰਜਾਬ ਸਰਕਾਰ ਕੋਲ ਭੇਜਿਆ ਗਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Gurminder Singh

Content Editor

Related News