ਇੰਗਲਿਸ਼ ਖਿਡਾਰੀਆਂ ''ਤੇ ਨਸਲੀ ਟਿੱਪਣੀ ਮਾਮਲਾ : ਬੁਲਗਾਰੀਆ ਦੇ ਕੋਚ ਨੇ ਦਿੱਤਾ ਅਸਤੀਫਾ

Sunday, Oct 20, 2019 - 05:54 PM (IST)

ਇੰਗਲਿਸ਼ ਖਿਡਾਰੀਆਂ ''ਤੇ ਨਸਲੀ ਟਿੱਪਣੀ ਮਾਮਲਾ : ਬੁਲਗਾਰੀਆ ਦੇ ਕੋਚ ਨੇ ਦਿੱਤਾ ਅਸਤੀਫਾ

ਸਪੋਰਟਸ ਡੈਸਕ— ਯੂਰੋ-2020 ਕੁਆਲੀਫਾਇਰ 'ਚ ਇੰਗਲਿਸ਼ ਖਿਡਾਰੀਆਂ 'ਤੇ ਨਸਲੀ ਟਿੱਪਣੀ ਕਰਨ ਦੇ ਮਾਮਲੇ 'ਚ ਬੁਲਗਾਰੀਆ ਦੇ ਕੋਚ ਕ੍ਰਾਸੀਮੀਰ ਬਾਲਾਕੋਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਨਸਲੀ ਟਿੱਪਣੀ ਝੱਲਣ ਦੇ ਬਾਅਦ ਵੀ ਇੰਗਲੈਂਡ ਨੇ ਯੂਰੋ-2020 ਕੁਆਲੀਫਾਇਰ 'ਚ ਬੁਲਗਾਰੀਆਂ ਨੂੰ 6-0 ਨਾਲ ਹਰਾਇਆ ਸੀ।

50 ਸਾਲਾਂ ਦੇ ਬਾਲਾਕੋਵ ਨੇ ਇਸੇ ਸਾਲ ਮਈ 'ਚ ਬੁਲਗਾਰੀਆ ਦੇ ਕੋਚ ਅਹੁਦੇ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਬੁਲਗਾਰੀਆ ਫੁੱਟਬਾਲ ਯੂਨੀਅਨ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਦੌਰਾਨ ਸੌਂਪਿਆ। ਬਾਲਾਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, ''ਜੇਕਰ ਮੈਂ ਬੁਲਗਾਰੀਆ ਫੁੱਟਬਾਲ ਟੀਮ ਲਈ ਸਮੱਸਿਆ ਹਾਂ ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।''

ਇਹ ਸੀ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਮੈਚ 'ਚ ਪਹਿਲੀ ਨਸਲੀ ਟਿੱਪਣੀ ਪਹਿਲੇ ਹਾਫ 'ਚ ਇੰਗਲੈਂਡ ਦੇ ਲਈ ਡੈਬਿਊ ਕਰ ਰਹੇ ਟਾਇਰੋਨੇ ਮਿੰਗਸ ਨੂੰ ਲੈ ਕੇ ਕੀਤੀ ਗਈ ਸੀ। ਇਸ ਤੋਂ ਬਾਅਦ 28ਵੇਂ ਮਿੰਟ 'ਚ ਰਹੀਮ ਸਟਰਲਿੰਗ ਇਸ ਦਾ ਸ਼ਿਕਾਰ ਬਣੇ। ਉੱਥੇ ਰੈਫਰੀ ਇਵਾਨ ਬੇਬੇਕ ਨੇ ਮੈਚ ਰੋਕ ਦਿੱਤਾ ਸੀ। ਨਸਲੀ ਟਿੱਪਣੀ ਦੇ ਚਲਦੇ ਦੋ ਵਾਰ ਮੈਚ ਰੋਕਿਆ ਗਿਆ। ਜਦਕਿ ਅਧਿਕਾਰੀਆਂ ਨੇ ਮੈਚ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਸੀ।


author

Tarsem Singh

Content Editor

Related News