ਸਪਾਟ ਫਿਕਸਿੰਗ ਮਾਮਲਾ : ਹੁਣ ਸ਼ੱਕ ਦੇ ਘੇਰੇ ''ਚ ਆਈ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੈਂਗਲੁਰੂ ਟੀਮ

11/20/2019 2:26:56 PM

ਨਵੀਂ ਦਿੱਲੀ : ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਸਪਾਟ ਫਿਕਸਿੰਗ ਮਾਮਲੇ ਦੀ ਜਾਂਚ ਵਿਚ ਲੱਗੀ ਸਿਟੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ. ਐੱਸ. ਸੀ. ਏ.) ਨੂੰ ਆਈ. ਪੀ. ਐੱਲ. ਦੇ ਪਿਛਲੇ 2 ਸੀਜ਼ਨ ਵਿਚ ਬੈਂਗਲੁਰੂ ਵਿਚ ਹੋਏ ਸਾਰੇ ਮੈਚਾਂ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਸਿਟੀ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਫਿਕਸਿੰਗ ਮਾਮਲੇ ਨੂੰ ਆਈ. ਪੀ. ਐੱਲ. ਨਾਲ ਜੋੜ ਕੇ ਵੀ ਦੇਖ ਰਹੇ ਹਨ ਜਿਸ ਕਾਰਨ ਉਸ ਨੇ ਕੇ. ਐੱਸ. ਸੀ. ਏ. ਨਾਲ ਕੇ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਵਿਚ ਜੋ 18 ਸਵਾਲ ਪੁੱਛੇ ਹਨ ਉਨ੍ਹਾਂ ਵਿਚੋਂ ਇਕ ਸਵਾਲ ਆਈ. ਪੀ. ਐੱਲ. ਨਾਲ ਸਬੰਧ ਰੱਖਦਾ ਹੈ। ਕੁਝ ਦਿਨ ਪਹਿਲਾਂ ਜੋ 2 ਖਿਡਾਰੀ ਸੀ. ਐੱਮ. ਗੌਤਮ ਅਤੇ ਅਬਰਾਰ ਕਾਜ਼ੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਉਸ ਕੋਹਲੀ ਦੀ ਕਪਤਾਨੀ ਵਾਲੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਵੀ ਖੇਡ ਚੁੱਕੇ ਹਨ ਜਿਸ ਕਾਰਨ ਕ੍ਰਾਈਮ ਬ੍ਰਾਂਚ ਟੀਮ ਨੇ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਨੂੰ ਆਈ. ਪੀ. ਐੱਲ. ਦੇ ਪਿਛਲੇ 3 ਸੀਜ਼ਨ ਦੌਰਾਨ ਉੱਥੇ ਜੋ ਮੈਚ ਖੇਡੇ ਹਨ ਉਨ੍ਹਾਂ ਦਾ ਸਾਰਾ ਵੇਰਵਾ ਮੰਗਿਆ ਹੈ।

PunjabKesari

ਕ੍ਰਾਈਮ ਬ੍ਰਾਂਚ ਜੁਆਈਂਟ ਕਮਿਸ਼ਨਰ ਦਾ ਬਿਆਨ
PunjabKesari

ਕੇ. ਪੀ. ਐੱਲ. ਸਪਾਟ ਫਿਕਸਿੰਗ ਵਿਚ ਕੁਝ ਟੀਮਾਂ ਦੇ ਮਾਲਕਾਂ ਅਤੇ ਕਈ ਕੋਚਾਂ ਦੀ ਭੂਮਿਕਾ ਦਾ ਪਤਾ ਚੱਲਿਆ ਹੈ। ਇਸ ਕਾਰਣ ਕੇ. ਐੱਸ. ਸੀ. ਏ. ਅਤੇ ਕੇ. ਪੀ. ਐੱਲ. ਦੇ ਸਾਰੇ ਟੀਮ ਪ੍ਰਬੰਧਨ ਨੂੰ ਇਕ ਨੋਟਿਸ ਭੇਜਿਆ ਗਿਆ ਹੈ। ਨੋਟਿਸ ਵਿਚ 18 ਸਵਾਲ ਹਨ ਅਤੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਹਨ। ਸੀ. ਸੀ. ਬੀ. (ਸੈਂਟ੍ਰਲ ਕ੍ਰਾਈਮ ਬ੍ਰਾਂਚ) ਨੇ ਕੇ. ਪੀ. ਐੱਲ. ਲੀਗ ਅਤੇ ਇਸ ਦੇ ਸਾਰੇ ਸਟੇਕ ਹੋਲਡਰਜ਼ ਦੇ ਵੇਰਵੇ ਦੀ ਪੂਰੀ ਜਾਣਕਾਰੀ ਲਈ ਕੇ. ਐੱਸ. ਸੀ. ਏ. ਅਤੇ ਕੇ. ਪੀ. ਐੱਲ. ਦੀ ਹਰੇਕ ਫ੍ਰੈਂਚਾਈਜ਼ੀ ਨੂੰ ਚਿੱਠੀ ਲਿੱਖੀ ਹੈ। ਸੀ. ਸੀ. ਬੀ. ਨੇ 2018-19 ਵਿਚ ਖੇਡੇ ਸਾਰੇ ਖਿਡਾਰੀਆਂ ਦੇ ਸਕੋਰਕਾਰਡ, ਨਾਂ, ਸੰਪਰਕ ਵੇਰਵੇ ਦੀ ਪੂਰੀ ਰਿਪੋਰਟ ਮੰਗੀ ਹੈ।

PunjabKesari

ਦੱਸ ਦਈਏ ਕਿ ਇਸ ਫਿਕਸਿੰਗ ਮਾਮਲੇ ਵਿਚ ਹੁਣ ਤਕ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜਿਸ ਵਿਚ ਖਿਡਾਰੀਆਂ, ਕੋਚ ਤੋਂ ਇਲਾਵਾ ਟੀਮ ਦਾ ਮਾਲਕ ਸ਼ਾਮਲ ਹੈ। ਕੁਝ ਦਿਨ ਪਹਿਲਾਂ ਹੀ ਘਰੇਲੂ ਕ੍ਰਿਕਟਰ ਅਤੇ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਖੇਡ ਚੁੱਕੇ ਸੀ. ਐੱਮ. ਗੌਤਮ ਅਤੇ ਅਬਰਾਰ ਕਾਜ਼ੀ ਨੂੰ ਪੁਲਸ ਨੇ ਆਪਣੀ ਹਿਰਾਸਤ 'ਚ ਲਿਆ ਸੀ। ਸੀ. 


Related News