ਕੋਇਲ ਤੇ ਨੀਲਮ ਨੇ ਏਸ਼ੀਆਈ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਜਿੱਤੇ ਚਾਂਦੀ ਤਮਗੇ
Sunday, Dec 22, 2024 - 11:38 AM (IST)

ਦੋਹਾ–ਭਾਰਤ ਦੀ ਕੋਇਲ ਬਾਰ ਤੇ ਐੱਲ. ਨੀਲਮ ਦੇਵੀ ਨੇ ਸ਼ਨੀਵਾਰ ਨੂੰ ਇੱਥੇ ਏਸ਼ੀਆਈ ਯੂਥ ਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਤਮਗੇ ਜਿੱਤੇ, ਜਿਸ ਨਾਲ ਦੇਸ਼ ਦੇ ਤਮਗਿਆਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ।
ਕੋਇਲ ਨੇ ਸਨੈਚ ਵਿਚ 79 ਕਿ. ਗ੍ਰਾ. ਤੇ ਕਲੀਨ ਐਂਡ ਜਰਕ ਵਿਚ 103 ਕਿ. ਗ੍ਰਾ. ਦਾ ਭਾਰ ਚੁੱਕ ਕੇ ਕੁੱਲ 182 ਕਿ. ਗ੍ਰਾ. ਭਾਰ ਨਾਲ ਚਾਂਦੀ ਤਮਗਾ ਜਿੱਤਿਆ। ਨੀਲਮ ਨੇ ਸਨੈਚ ਵਿਚ 86 ਤੇ ਕਲੀਨ ਐਂਡ ਜਰਕ ਵਿਚ 104 ਕਿ. ਗ੍ਰਾ. ਜਦਕਿ ਕੁੱਲ 190 ਕਿ. ਗ੍ਰਾ. ਨਾਲ ਜੂਨੀਅਰ ਵਰਗ ਵਿਚ ਚਾਂਦੀ ਤਮਗੇ ਆਪਣੇ ਨਾਂ ਕੀਤੇ।