ਕੋਵਿਡ-19 : ਸਾਨੀਆ ਮਿਰਜ਼ਾ ਨੇ ਇਕੱਠੇ ਕੀਤੇ 1.25 ਕਰੋੜ ਰੁਪਏ

04/01/2020 3:03:14 AM

ਨਵੀਂ ਦਿੱਲੀ : ਭਾਰਤੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ 1.25 ਕਰੋੜ ਰੁਪਏ ਇਕੱਠੇ ਕੀਤੇ ਹਨ ਅਤੇ ਹੁਣ ਉਹ ਇਸ ਰਾਸ਼ੀ ਨੂੰ ਲੋੜਵੰਦ ਲੋਕਾਂ ਵਿਚ ਵੰਡੇਗੀ। ਸਾਨੀਆ ਦਾ ਮੰਨਣਾ ਹੈ ਕਿ 21 ਦਿਨਾਂ ਦੇ ਲਾਕਡਾਊਨ ਦੌਰਾਨ ਇਸ ਨਾਲ ਤਕਰੀਬਨ 1 ਲੱਖ ਲੋਕਾਂ ਨੂੰ ਮਦਦ ਮਿਲੇਗੀ। ਸਾਨੀਆ ਨੇ ਟਵਿਟਰ 'ਤੇ ਇਸਦੀ ਜਾਣਕਾਰੀ ਦਿੱਤੀ।


ਉਸ ਨੇ ਲਿਖਿਆ, ''ਲੋੜਵੰਦ ਲੋਕਾਂ ਨੂੰ ਕੁਝ ਸਹਾਇਤਾ ਪ੍ਰਦਾਨ ਕਰਨ ਲਈ ਅਸੀਂ ਪਿਛਲੇ ਹਫਤੇ ਇਕ ਟੀਮ ਦੇ ਰੂਪ ਵਿਚ ਕੋਸ਼ਿਸ਼ ਕੀਤੀ। ਅਸੀਂ ਹਜ਼ਾਰਾਂ ਪਰਿਵਾਰਾਂ ਨੂੰ ਭੋਜਨ ਦਿੱਤਾ ਅਤੇ ਇਕ ਹਫਤੇ 'ਚ 1.25 ਕਰੋੜ ਰੁਪਏ ਇਕੱਠੇ ਕੀਤੇ, ਜੋ ਇਕ ਲੱਖ ਲੋਕਾਂ ਦੀ ਮਦਦ ਲਈ ਵਰਤੇ ਜਾਣਗੇ। ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ ਤੇ ਸਾਰੇ ਇਕੱਠੇ ਹੋ ਕੇ ਅਜਿਹਾ ਕਰ ਰਹੇ ਹਾਂ।'' ਸਾਨੀਆ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ 'ਸਫਾ' ਸੰਗਠਨ ਦਾ ਸਮਰਥਨ ਕਰ ਰਹੀ ਸੀ ਅਤੇ ਉਸ ਨੇ ਲੋਕਾਂ ਨੂੰ ਵੀ ਇਸ ਮੁਸ਼ਕਿਲ ਸਮੇਂ ਵਿਚ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ।
ਸਾਨੀਆ ਨੇ ਕਿਹਾ ਸੀ, ''ਪੂਰੀ ਦੁਨੀਆ ਇਸ ਸਮੇਂ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ। ਅਸੀਂ ਇਸ ਇੰਤਜ਼ਾਰ ਵਿਚ ਘਰ ਬੈਠੇ ਹੋਏ ਹਾਂ ਕਿ ਸਭ ਕੁਝ ਫਿਰ ਤੋਂ ਠੀਕ ਹੋ ਜਾਵੇਗਾ ਪਰ ਇੱਥੇ ਹਜ਼ਾਰਾਂ ਲੋਕ ਹਨ, ਜਿਹੜੇ ਅਜਿਹੀ ਕਿਸਮਤ ਵਾਲੇ ਨਹੀਂ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਦੇਖਭਾਲ ਕਰੀਏ।''


Gurdeep Singh

Content Editor

Related News